India

ਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ

ਕਾਨਪੁਰ – ਕਾਨਪੁਰ ਦੇ ਪਰਫਿਊਮ ਵਪਾਰੀ ਪੀਯੂਸ਼ ਜੈਨ ਨੂੰ ਟੈਕਸ ਚੋਰੀ ਅਤੇ ਕਰੋੜਾਂ ਦੀ ਅਣ-ਐਲਾਨੀ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸੋਮਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐਤਵਾਰ ਰਾਤ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੀਯੂਸ਼ ਜੈਨ ਨੂੰ ਸੋਮਵਾਰ ਨੂੰ ਰਿਮਾਂਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।ਪਰਫਿਊਮ ਦੇ ਸ਼ਹਿਰ ਕਨੌਜ ਦੇ ਰਹਿਣ ਵਾਲੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਘਰ ਤੋਂ ਬਾਅਦ ਹੁਣ ਕੰਨੌਜ ‘ਚ ਵੀ ਨੋਟਾਂ ਦੇ ਬੰਡਲ ਮਿਲਣ ਲੱਗੇ ਹਨ। ਜੀਐਸਟੀ ਇੰਟੈਲੀਜੈਂਸ ਦੀ ਟੀਮ ਦੀ ਬੁੱਧਵਾਰ ਤੋਂ ਚੱਲ ਰਹੀ ਕਾਰਵਾਈ ਅਜੇ ਵੀ ਜਾਰੀ ਹੈ। ਸੋਮਵਾਰ ਨੂੰ ਕਨੌਜ ਸਥਿਤ ਉਨ੍ਹਾਂ ਦੇ ਘਰ ‘ਤੇ ਨੋਟਾਂ ਦੀ ਗਿਣਤੀ ਜਾਰੀ ਰਹੇਗੀ। ਇਸ ਦੇ ਲਈ ਆਰਬੀਆਈ ਦੇ ਨਾਲ ਸਟੇਟ ਬੈਂਕ ਦੇ ਅਧਿਕਾਰੀਆਂ ਦੀ ਟੀਮ ਵੀ ਆਈ ਹੈ, ਜਦਕਿ ਨੋਟ ਗਿਣਨ ਲਈ ਤਿੰਨ ਵੱਡੀਆਂ ਅਤੇ ਦੋ ਛੋਟੀਆਂ ਮਸ਼ੀਨਾਂ ਦਾ ਵਾਧਾ ਕੀਤਾ ਗਿਆ ਹੈ।GST ਇੰਟੈਲੀਜੈਂਸ ਨੇ ਕਨੌਜ ਤੋਂ ਪਰਫਿਊਮ ਵਪਾਰੀ ਪੀਯੂਸ਼ ਜੈਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜੈਨ ਨੂੰ ਜੀਐਸਟੀ ਦਫ਼ਤਰ ਵਿੱਚ ਰੱਖਿਆ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਜੀਐਸਟੀ ਅਦਾਲਤ ਪੁੱਛਗਿੱਛ ਲਈ ਪੀਊਸ਼ ਦਾ ਰਿਮਾਂਡ ਮੰਗੇਗੀ। ਇਸ ਦੇ ਨਾਲ ਹੀ ਪੀਯੂਸ਼ ਦੇ ਦੋਵੇਂ ਬੇਟੇ ਪਹਿਲਾਂ ਹੀ ਹਿਰਾਸਤ ‘ਚ ਹਨ।ਪੀਯੂਸ਼ ਜੈਨ ਦੇ ਘਰ ‘ਤੇ ਪਿਛਲੇ 60 ਘੰਟਿਆਂ ਤੋਂ ਛਾਪੇਮਾਰੀ ਜਾਰੀ ਹੈ, ਜਿਸ ‘ਚ ਹੁਣ ਤਕ 257 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਛਾਪੇਮਾਰੀ ਦੌਰਾਨ ਇੱਕ ਬੈਗ ਬਰਾਮਦ ਹੋਇਆ, ਜਿਸ ਵਿੱਚ 300 ਚਾਬੀਆਂ ਮਿਲੀਆਂ। ਇਸ ਦੇ ਨਾਲ ਹੀ ਉਸ ਦੇ ਘਰ ਤੋਂ ਹੁਣ ਤਕ 300 ਕਰੋੜ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ। ਇਸ ਦੇ ਨਾਲ ਹੀ ਮੁੰਬਈ ਅਤੇ ਦੁਬਈ ‘ਚ ਵੀ ਉਸ ਦੀ ਜਾਇਦਾਦ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ।ਜਾਣਕਾਰੀ ਅਨੁਸਾਰ ਪੀਯੂਸ਼ ਜੈਨ ਨੇ ਇੱਕੋ ਕੈਂਪਸ ਵਿੱਚ ਚਾਰ ਘਰ ਬਣਾਏ ਹੋਏ ਹਨ ਅਤੇ ਉੱਥੇ ਇੱਕ ਬੇਸਮੈਂਟ ਵੀ ਮਿਲੀ ਹੈ, ਹੁਣ ਇਸ ਬੇਸਮੈਂਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin