India

ਉਮਰ ਵਾਲਿਆਂ ਨੂੰ ਪ੍ਰੀਕੌਸ਼ਨ ਡੋਜ਼ ਲਈ ਇੰਝ ਕਰਨੀ ਪਵੇਗੀ ਰਜਿਸਟ੍ਰੇਸ਼ਨ

ਨਵੀਂ ਦਿੱਲੀ – ਭਾਰਤ ‘ਚ ਕੋਰੋਨਾ ਵੈਕਸੀਨ ਦੀ ਤੀਸਰੀ ਡੋਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕਾਂ ਨੂੰ ਤੀਸਰੀ ਡੋਜ਼ ਲਗਾਉਣ ਦਾ ਐਲਾਨ ਕੀਤਾ ਸੀ। ਪੀਐੱਮ ਮੋਦੀ ਨੇ ਇਸ ਨੂੰ ਬੂਸਟਰ ਡੋਜ਼ ਦੀ ਜਗ੍ਹਾ ਪ੍ਰੀਕੌਸ਼ਨ ਡੋਜ਼   ਨਾਂ ਦਿੱਤਾ ਹੈ। ਹੁਣ   ਪਲੇਟਫਾਰਮ ਦੇ ਪ੍ਰਮੁੱਖ ਡਾ. ਆਰਐੱਸ ਸ਼ਰਮਾ ਨੇ ਦੱਸਿਆ ਕਿ ਲਈ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕ ਕਿਵੇਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਰਜਿਸਟ੍ਰੇਸ਼ਨ  ‘ਤੇ ਹੀ ਹੋਵੇਗੀ।ਕੋਵਿਨ ਪਲੇਟਫਾਰਮ ਚੀਫ ਡਾ. ਆਰਐੱਸ ਸ਼ਰਮਾ ਅਨੁਸਾਰ, ਰਜਿਸਟ੍ਰੇਸ਼ਨ ਪ੍ਰਕਿਰਿਆ ਬਿਲਕੁਲ ਪਹਿਲਾਂ ਵਾਂਗ ਹੀ ਹੋਵੇਗੀ। ਜੇਕਰ ਤੁਸੀਂ 60 ਸਾਲ ਤੋਂ ਜ਼ਿਆਦਾ ਉਮਰ ਦੇ ਹੋ ਤੇ ਦੋਵੇਂ ਡੋਜ਼ ਲੈ ਚੁੱਕੇ ਹੋ ਤਾਂ ਦੂਸਰੀ ਖੁਰਾਕ ਅਤੇ ਜਿਸ ਦਿਨ ਤੁਸੀਂ  ‘ਤੇ ਰਜਿਸਟ੍ਰੇਸ਼ਨ ਕਰ ਰਹੇ ਹੋ, ਦੇ ਵਿਚਕਾਰਲਾ ਫ਼ਰਕ 9 ਮਹੀਨੇ (39 ਹਫ਼ਤਿਆਂ) ਤੋਂ ਜ਼ਿਆਦਾ ਹੈ ਤਾਂ ਤੁਸੀਂ ਯੋਗ ਹੋ।ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤਾਂ   ਪੁੱਛੇਗਾ ਕਿ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਨਹੀਂ। ਜੇਕਰ ਤੁਸੀਂ ਹਾਂ ਕਹਿੰਦੇ ਹੋ ਤਾਂ ਤੁਹਾਨੂੰ ਰਜਿਸਟਰਡ ਡਾਕਟਰ ਤੋਂ ਕਾਮਰੇਡਿਟੀਜ਼ ਸਰਟੀਫਿਕੇਟ ਹਾਸਲ ਕਰਨਾ ਪਵੇਗਾ ਤੇ ਬੁਕਿੰਗ ਵਾਲੇ ਦਿਨ ਟੀਕਾਕਰਨ ਕੇਂਦਰ ‘ਚ ਇਹ ਸਰਟੀਫਿਕੇਟ ਦਿਖਾਉਣਾ ਪਵੇਗਾ। ਇਸ ਤਰ੍ਹਾਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ   ਲੈ ਸਕਦੇ ਹਨ।

Related posts

ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਭਲਕੇ

Bunty

ਆਰਟੀਫੀਸ਼ੀਅਲ ਇੰਟੈਲੀਜੈਂਸ ਸਾਖਰਤਾ ਅਤੇ ਹੁਨਰ ਵੱਖੋ-ਵੱਖਰੇ ਰਸਤੇ ਨਹੀਂ ਹਨ !

admin

ਈਰਾਨੀ ਕੇਸਰ ਨੇ ਵਧਾਈ ਮੁਸ਼ਕਲ; ਭਾਰਤ ’ਚ ਕੇਸਰ 20 ਤੋਂ 27 ਫ਼ੀਸਦੀ ਤਕ ਮਹਿੰਗਾ

Bunty