News Breaking News India Latest News

ਕਾਬੁਲ ਤੋਂ ਭਾਰਤ ਪੁੱਜਣ ‘ਤੇ ਭਾਵੁਕ ਹੋਏ ਅਫਗਾਨ ਸੰਸਦ ਮੈਂਬਰ, ਬੋਲੇ- 20 ਸਾਲਾਂ ‘ਚ ਜੋ ਬਣਾਇਆ ਸਭ ਖ਼ਤਮ ਹੋ ਗਿਐ

ਨਵੀਂ ਦਿੱਲੀ – ਅਫਗਾਨਿਸਤਾਨ ‘ਚ ਜਾਰੀ ਸੰਕਟ ਵਿਚਕਾਰ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ 168 ਲੇਕਾਂ ਨੂੰ ਵਾਪਸ ਲਿਆਂਦਾ ਗਿਆ, ਜਿਨ੍ਹਾਂ ‘ਚ ਅਫਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਵੀ ਸ਼ਾਮਲ ਹਨ। ਉਨ੍ਹਾਂ ਨੇ ਅਫਗਾਨਿਸਤਾਨ ਤੋਂ ਉਨ੍ਹਾਂ ਨੂੰ ਤੇ ਦੂਜੇ ਲੋਕਾਂ ਨੂੰ ਰੈਸਕਿਊ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਤੇ ਭਾਰਤੀ ਹਵਾਈ ਸੈਨਾ ਨੂੰ ਧੰਨਵਾਦ ਕਿਹਾ। ਅੱਜ ਹਵਾਈ ਸੈਨਾ ਦਾ ਇਕ ਜਹਾਜ਼ 168 ਲੋਕਾਂ ਨੂੰ ਲੈ ਕੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪੁੱਜਾ।
ਅਫਗਾਨ ਸੰਸਦ ਮੈਂਬਰ ਉੱਥੇ ਦੇ ਹਾਲਾਤਾਂ ਦੇ ਬਾਰੇ ਗੱਲ ਕਰਦਿਆਂ ਭਾਵੁੱਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਆ ਗਏ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਕ ਸੰਸਦ ਮੈਂਬਰ ਦੇ ਤੌਰ ‘ਤੇ ਆਪਣਾ ਦੇਸ਼ ਛੱਡਣ ‘ਤੇ ਤੁਹਾਨੂੰ ਕਿਵੇਂ ਦਾ ਲੱਗਾ, ਤਾਂ ਉਨ੍ਹਾਂ ਕਿਹਾ, ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ, ‘ਮੇਰਾ ਰੌਣ ਦਾ ਦਿਲ ਕਰ ਰਿਹਾ ਹੈ, ਪਿਛਲੇ 20 ਸਾਲਾਂ ‘ਚ ਜੋ ਕੁਝ ਵੀ ਬਣਾਇਆ ਸੀ ਉਹ ਹੁਣ ਖ਼ਤਮ ਹੋ ਗਿਆ ਹੈ। ਹੁਣ ਇਹ ਜ਼ੀਰੋ ਹੈ।’ ਨਰਿੰਦਰ ਸਿੰਘ ਖਾਲਸਾ ਉਨ੍ਹਾਂ 168 ਲੋਕਾਂ ‘ਚ ਸ਼ਾਮਲ ਸਨ, ਜਿਨ੍ਹਾਂ ‘ਚ 23 ਅਫਗਾਨ ਸਿੱਖ ਤੇ ਹਿੰਦੂ ਸ਼ਾਮਲ ਸਨ, ਜੋ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਜਹਾਜ਼ ‘ਚ ਸਵਾਰ ਸਨ ਤੇ ਅੱਜ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

Related posts

ਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਪੂਰੀਆਂ ਹੋ ਜਾਣਗੀਆਂ: ਗਿਆਨੇਸ਼ ਕੁਮਾਰ

admin

ਆਈਆਈਟੀ ਭੁਵਨੇਸ਼ਵਰ ਵਿਖੇ ‘ਨਮੋ ਸੈਮੀਕੰਡਕਟਰ ਲੈਬ’ ਦੀ ਸਥਾਪਨਾ ਨੂੰ ਮਨਜ਼ੂਰੀ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin