ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਸੈਨਿਕ ਹਸਪਤਾਲ ਦੇ ਬਾਹਰ ਸੀਰੀਅਲ ਬਲਾਸ ਹੋਇਆ। ਇਸਦੇ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਗਈ। ਇਸ ਹਮਲੇ ’ਚ 19 ਲੋਕਾਂ ਦੇ ਮਾਰੇ ਜਾਣ ਅਤੇ 50 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਕਾਬੁਲ ’ਚ ਸੈਨਿਕ ਹਸਪਤਾਲ ਨੇੜੇ ਧਮਾਕਾ ਅਤੇ ਗੋਲੀਆਂ ਦੀ ਆਵਾਜ਼ ਸੁਣੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਅੱਤਵਾਦੀ ਸੰਗਠਨ ਆਈਐੱਸ ਖੁਰਾਸਾਨ ਨੇ ਕੀਤਾ ।
ਇਕ ਸਮਾਚਾਰ ਏਜੰਸੀ ਅਨੁਸਾਰ ਅਫਗਾਨਿਸਤਾਨ ਦੀ ਰਾਜਧਾਨੀ ’ਚ ਇਕ ਹਸਪਤਾਲ ’ਚ ਹਮਲਾ ਇਸਲਾਮਿਕ ਸਟੇਟ ਵੱਲੋਂ ਕੀਤਾ ਗਿਆ। ਰਿਪੋਰਟ ’ਚ ਕਿਹਾ ਗਿਆ ਕਿ ਇਕ ਆਈਐੱਸ ਅੱਤਵਾਦੀ ਨੇ ਹਸਪਤਾਲ ਦੇ ਐਂਟਰੀ ਗੇਟ ’ਤੇ ਖੁੱਦ ਨੂੰ ਉਡਾ ਲਿਆ ਅਤੇ ਹਮਲਾਵਾਰ ਇਮਾਰਤ ’ਚ ਦਾਖ਼ਲ ਹੋ ਗਏ।