International

ਕਿਮ ਵੱਲੋਂ ਦੱਖਣੀ ਕੋਰੀਆ ਨੂੰ ਪਰਮਾਣੂ ਹਮਲਿਆਂ ਨਾਲ ਤਬਾਹ ਕਰਨ ਦੀ ਧਮਕੀ

ਸਿਓਲ – ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ਦੱਖਣੀ ਕੋਰੀਆ ਖਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿੱਤੀ ਹੈ। ਕੋਰਿਆਈ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਦੇ ਮੁਲਕ ਨੂੰ ਉਕਸਾਇਆ ਗਿਆ ਤਾਂ ਉਹ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਉੱਨ ਨੇ ਇਹ ਧਮਕੀ ਦੱਖਣ ਕੋਰਿਆਈ ਆਗੂਆਂ ਦੀ ਉਸ ਚੇਤਾਵਨੀ ਦੇ ਸੰਦਰਭ ਵਿਚ ਦਿੱਤੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਵਰਤੇ ਤਾਂ ਕਿਮ ਹਕੂਮਤ ਡਿੱਗ ਜਾਵੇਗੀ। ਸੱਜਰੀਆਂ ਟਿੱਪਣੀਆਂ ਉੱਤਰੀ ਕੋਰੀਆ ਵੱਲੋਂ ਇਕ ਹੋਰ ਪਰਮਾਣੂ ਟਿਕਾਣੇ ਦਾ ਐਲਾਨ ਕਰਨ ਤੇ ਮਿਜ਼ਾਈਲ ਪ੍ਰੀਖਣ ਜਾਰੀ ਰੱਖਣ ਮਗਰੋਂ ਸਾਹਮਣੇ ਆਈਆਂ ਹਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin