Punjab

ਕਿਸਾਨਾਂ ਦਾ ਆਪ ਦੇ ਨਾਲ ਹੋਵੇਗਾ ਗਠਜੋੜ

ਚੰਡੀਗੜ੍ਹ – ਇਸ ਸਮੇਂ ਪੰਜਾਬ ’ਚ ਚੋਣਾਵੀ ਮਾਹੌਲ ਗਰਮਾਇਆ ਹੋਇਆ ਹੈ। 5 ਜਨਵਰੀ ਤੋਂ ਬਾਅਦ ਇਲੈਕਸ਼ਨ ਕਮੀਸ਼ਨ ਸੂਬੇ ’ਚ ਚੋਣਾਂ ਕਦੋਂ ਹੋਣਗੀਆਂ, ਇਸਦਾ ਐਲਾਨ ਵੀ ਕਰ ਦੇਵੇਗਾ। ਇਸ ਚੋਣਾਵੀ ਮਾਹੌਲ ’ਚ ਪੰਜਾਬ ’ਚ ਹਰ ਦਿਨ ਸਿਆਸੀ ਧਮਾਕੇ ਹੋ ਰਹੇ ਹਨ। ਅੱਜ ਕਿਸਾਨ ਫ੍ਰੰਟ ਦੇ ਸੀਐੱਮ ਉਮੀਦਵਾਰ ਬਲਬੀਰ ਰਾਜੇਵਾਲ ਨੇ ਇਕ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਾਨੂੰ ਆਪਣੇ ਨਾਲ ਆਉਣ ਨੂੰ ਕਹਿ ਰਹੀ ਹੈ। ਬਲਬੀਰ ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ‘ਆਪ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੁਹਾਡੇ ਨਾਲ ਗੱਠਜੋੜ ਕਰਦੇ ਹਾਂ ਤਾਂ ਤੁਹਾਡੇ ਵੱਲੋਂ ਐਲਾਨੇ ਗਏ ਉਮੀਦਵਾਰ ਵੀ ਬਦਲੇ ਜਾ ਸਕਦੇ ਹਨ। ਦੱਸ ਦੇਈਏ ਕਿ 117 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 96 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਜੇਕਰ ਹੁਣ ਕਿਸਾਨ ਆਗੂ ‘ਆਪ’ ਨਾਲ ਗੱਠਜੋੜ ਕਰਦੇ ਹਨ ਤਾਂ ਆਪ ਦੇ ਉਮੀਦਵਾਰ ਫਿਰ ਤੋਂ ਇਧਰ-ਉਧਰ ਕਰ ਦਿੱਤੇ ਜਾਣਗੇ।ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 22 ਤੋਂ 25 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮੋਰਚਾ ਫਰੰਟ ਪਾਰਟੀ ਦਾ ਐਲਾਨ ਕੀਤਾ ਗਿਆ ਸੀ ਅਤੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਗੱਲ ਵੀ ਕੀਤੀ ਗਈ ਸੀ। ਇਸ ਦੇ ਨਾਲ ਹੀ ਜਥੇਬੰਦੀਆਂ ਦੀ ਤਰਫੋਂ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਗਿਆ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin