ਮਾਨਸਾ – ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਦਲੇਲ ਸਿੰਘ ਵਾਲਾ ਦੇ ਕਿਸਾਨਾਂ ਵੱਲੋਂ ਐਸ.ਬੀ.ਆਈ. ਬੈਂਕ ਜੋਗਾ ਦਾ ਘਿਰਾਓ ਕੀਤਾ ਗਿਆ| ਸੰਬੋਧਨ ਕਰਦਿਆਂ ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭੋਲਾ ਸਿੰਘ ਮਾਖਾ ਨੇ ਕਿਹਾ ਕਿ ਦਲੇਲ ਸਿੰਘ ਵਾਲਾ ਦੇ ਕਿਸਾਨ ਜਰਨੈਲ ਸਿੰਘ ਵੱਲੋਂ ਬੈਂਕ ਤੋਂ ਮੱਝਾਂ ਵਾਸਤੇ 10 ਲੱਖ ਰੁਪਏ ਦਾ ਲੋਨ ਅਪਲਾਈ ਕੀਤਾ ਸੀ ਬੈਂਕ ਅਧਿਕਾਰੀਆਂ ਵੱਲੋਂ ਉਕਤ ਕਿਸਾਨ ਨੂੰ ਆਪਣੇ ਬੈਂਕ ਖਾਤੇ ਵਿੱਚ 1,40,000 ਰੁਪਏ ਜਮ੍ਹਾਂ ਕਰਵਾਉਂਣ ਲਈ ਤਾਂ ਜੋ ਕਿਸਾਨ ਦਾ ਲੋਨ ਪਾਸ ਹੋ ਸਕੇ| ਕਿਸਾਨ ਆਗੂਆਂ ਦੱਸਿਆ ਕਿ ਬਾਅਦ ਵਿੱਚ ਬੈਂਕ ਅਧਿਕਾਰੀਆਂ ਵੱਲੋਂ ਲੋਨ ਵਾਲੀ ਫਾਈਲ ਰਿਜੈਕਟ ਕਰ ਦਿੱਤੀ ਗਈ ਪਰ ਜੋ ਰਕਮ ਬੈਂਕ ਵਿੱਚ ਕਿਸਾਨ ਵੱਲੋਂ ਜਮ੍ਹਾਂ ਕਰਵਾਈ ਸੀ ਉਸ ਵਿੱਚੋਂ ਮੱਝਾਂ ਦਾ ਬੀਮਾਂ ਕਰਕੇ 26,500 ਰੁਪਏ ਕੱਟ ਲਏ ਗਏ| ਕਿਸਾਨ ਆਗੂਆਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਲੋਨ ਹੀ ਪਾਸ ਨਹੀਂ ਹੋਇਆ ਅਤੇ ਮੱਝਾਂ ਵੀ ਨਹੀਂ ਖਰੀਦੀਆਂ ਗਈਆਂ ਫਿਰ ਮੱਝਾਂ ਦਾ ਬੀਮਾ ਕਿਵੇ ਕਰ ਦਿੱਤਾ ਗਿਆ| ਉਹਨਾਂ ਕਿਹਾ ਕਿ ਕਿਸਾਨ ਬੀਮੇ ਦੇ ਰੁਪਏ ਵਾਪਸ ਕਰਵਾਉਂਣ ਲਈ ਛੇ ਮਹੀਨਿਆਂ ਤੋਂ ਬੈਂਕ ਵਿੱਚ ਗੇੜੇ ਮਾਰ ਕੇ ਥੱਕ ਚੁੱਕਿਆ ਸੀ| ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਆਉਂਣ ਤੇ ਕਿਸਾਨ ਆਗੂ ਬੈਂਕ ਅਧਿਕਾਰੀਆਂ ਨੂੰ ਮਿਲੇ ਪਰ ਸਵਾਏ ਲਾਰਿਆਂ ਤੋਂ ਕੁਝ ਨਹੀਂ ਮਿਲਿਆ| ਜਿਸ ਕਾਰਨ ਮਜਬੂਰੀ ਵਸ ਜਥੇਬੰਦੀ ਨੂੰ ਬੈਂਕ ਦਾ ਘਿਰਾਓ ਕਰਨਾ ਪਿਆ| ਲੰਬਾ ਸਮਾਂ ਚੱਲੇ ਸੰਘਰਸ ਤੋਂ ਬਾਅਦ ਬੈਂਕ ਵੱਲੋਂ ਉਕਤ ਕਿਸਾਨ ਦੇ ਖਾਤੇ ਵਿੱਚ 26500 ਰੁਪਏ ਵਾਪਸ ਕਰ ਦਿੱਤੇ ਗਏ ਜਿਸ ਮਗਰੋਂ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ ਛੱਡ ਦਿੱਤਾ ਗਿਆ| ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਜਸਦੇਵ ਸਿੰਘ ਰੱਲਾ ਆਦਿ ਹਾਜਰ ਸਨ|
next post
