Bollywood

ਕੁਝ ਲੁਕਾਉਣਾ ਨਹੀਂ ਚਾਹੁੰਦੀ ਅਵਿਕਾ

 

‘ਬਾਲਿਕਾ ਵਧੂ’ ਦੇ ਨਾਂਅ ਨਾਲ ਪ੍ਰਸਿੱਧ ਅਵਿਕਾ ਗੌਰ ਜਵਾਨ ਹੋ ਗਈ ਹੈ ਤੇ ਉਹ ਕੁਝ ਲੁਕਾਉਣਾ ਨਹੀਂ ਚਾਹੁੰਦੀ। ਆਮ ਤੌਰ ਉਤੇ ਸਿਤਾਰੇ ਜਨਤਾ ਤੋਂ ਆਪਣੀ ਨਿੱਜੀ ਲਾਈਫ ਲੁਕਾਉਂਦੇ ਹਨ, ਖਾਸ ਕਰ ਕੇ ਪਿਆਰ ਦਾ ਮਾਮਲਾ ਹੋਵੇ, ਪਰ ਅਵਿਕਾ ਨੂੰ ਇਸ ਤੋਂ ਕੋਈ ਪਰਹੇਜ਼ ਨਹੀਂ। ਉਹ 25 ਸਾਲ ਦੀ ਹੋ ਗਈ ਹੈ ਅਤੇ ਛੋਟੇ ਪਰਦੇ ਦੇ ਬਾਅਦ ਵੱਡੇ ਪਰਦੇ ਉੱਤੇ ਕਦਮ ਰੱਖਣ ਵਾਲੀ ਹੈ। ‘1920 : ਹਾਰਰ ਆਫ ਦਿ ਹਾਰਟ’ ਨਾਲ ਉਹ ਬਾਲੀਵੁੱਡ ਵਿੱਚ ਐਂਟਰੀ ਕਰ ਰਹੀ ਹੈ। ਇਸ ਸਮੇਂ ਉਹ ਸੋਸ਼ਲ ਐਕਟੀਵਿਸਟ ਅਤੇ ਐੱਨ ਜੀ ਓ ਸੰਸਥਾਪਕ ਮਿੰਲਿਦ ਚੰਦਵਾਨੀ ਨਾਲ ਡੇਟਿੰਗ ਕਰ ਰਹੀ ਹੈ। ਉਨ੍ਹਾਂ ਦੋਵਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਬਾਰੇ ਅਵਿਕਾ ਦਾ ਕਹਿਣਾ ਹੈ,‘ਮੈਨੂੰ ਕੁਝ ਲੁਕਾਉਣਾ ਪਸੰਦ ਨਹੀਂ, ਮੈਂ ਜਿਸ ਵਿਅਕਤੀ ਨਾਲ ਡੇਟਿੰਗ ਕਰ ਰਹੀਹਾਂ, ਉਸ ਦੇ ਬਾਰੇ ਦੱਸਣ ਵਿੱਚ ਚੰਗਾ ਲੱਗਦਾ ਹੈ।”ਤੁਸੀਂ ਅਵਿਕਾ ਤੋਂ ਕੁਝ ਵੀ ਪੁੱਛੋ, ਉਹ ਖੁਸ਼ੀ ਖੁਸ਼ੀ ਦੱਸਦੀ ਹੈ। ਉਹ ਕਹਿੰਦੀ ਹੈ, ‘‘ਜਦੋਂ ਨਿੱਜੀ ਜ਼ਿੰਦਗੀ ਵਿੱਚ ਸਵਾਲ ਪੁੱਛੇ ਜਾਂਦੇ ਹਨ ਤਾਂ ਬੁਰਾ ਨਹੀਂ ਲੱਗਦਾ ਹ,ੈ ਕਿਉਂ ਬੁਰਾ ਲੱਗੇਗਾ? ਮੈਂ ਸੱਤ ਸਾਲਾਂ ਤੋਂ ਐਕਟਿੰਗ ਕਰ ਰਹੀ ਹਾਂ ਅਤੇ ਲੋਕ ਮੇਰੇ ਬਾਰੇ ਸਭ ਜਾਣਦੇ ਹਨ ਤਾਂ ਲੁਕੋ ਕਿਉਂ ਰੱਖਾਂ? ਜਦੋਂ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਡਰ ਹੁੰਦਾ ਹੈ। ਮੈਂ ਸਾਰਿਆਂ ਦੇ ਸਾਹਮਣੇ ਹਾਂ। ਮੈਂ ਜੋ ਵੀ ਕਰਦੀ ਹਾਂ ਉਸ ਤੋਂ ਮੈਂ ਅਤੇ ਮੇਰਾ ਪਰਵਾਰ ਖੁਸ਼ ਰਹਿੰਦਾ ਹੈ।”ਵਰਨਣ ਯੋਗ ਹੈ ਕਿ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦਾ ਰੋਲ ਕਰ ਕੇ ਅਵਿਕਾ ਨੇ ਆਪਣਾ ਐਕਟਿੰਗ ਕਰੀਅਰ ਸ਼ੁਰੂ ਕੀਤਾ ਅਤੇ ਛੋਟੀ ਜਿਹੀ ਉਮਰ ਵਿੱਚ ਛੋਟੇ ਪਰਦੇ ਉੱਤੇ ਖੂਬ ਨਾਂਅ ਕਮਾਇਆ ਸੀ। ਉਹ ਵੈਬ ਸੀਰੀਜ਼ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ ਅਤੇ ਅੱਗੋਂ ਬਾਲੀਵੁਡ ਵਿੱਚ ਨਜ਼ਰ ਆਵੇਗੀ। ਅਵਿਕਾ ਨੇ ਘੱਟ ਉਮਰ ਵਿੱਚ ਸੀਰੀਅਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਦੇ ਬਾਵਜੂਦ ਉਸ ਨੇ ਪੜ੍ਹਾਈ ਉੱਤੇ ਕੋਈ ਅਸਰ ਨਹੀਂ ਹੋਣ ਦਿੱਤਾ। ਉਹ ਕਈ ਵਾਰ ਸਿੱਧਾ ਸਕੂਲ ਤੋਂ ਸ਼ੂਟਿੰਗ ਦੇ ਸੈਟ ਉੱਤੇ ਪਹੁੰਚਦੀ ਸੀ ਅਤੇ ਸ਼ੂਟ ਤੋਂ ਫ੍ਰੀ ਹੋਣ ਉੱਤੇ ਉਹ ਮੇਕਅਪ ਰੂਮ ਵਿੱਚ ਪੜ੍ਹਾਈ ਕਰਦੀ ਸੀ।ਉਸ ਦਾ ਕਹਿਣਾ ਸੀ ਕਿ ਆਪਣੀ ਪੜ੍ਹਾਈ-ਲਿਖਾਈ ਚੰਗੀ ਤਰ੍ਹਾਂ ਕਰਨੀ ਹੈ, ਕਿਉਂਕਿ ਉਸ ਨੇ ਮਿਸ ਇੰਡੀਆ ਬਣਨਾ ਅਤੇ ਫਿਰ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਹੈ। ਅਵਿਕਾ ਦੋ ਸ਼ਾਰਟ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਸਾਊਥ ਵਿੱਚ ਵੀ ਫਿਲਮਾਂ ਕਰ ਚੁੱਕੀ ਹੈ। ਅਵਿਕਾ ਦੀ ਪਹਿਲੀ ਬਾਲੀਵੁੱਡ ਫਿਲਮ ‘1920 : ਹਾਰਰ ਆਫ ਦਿ ਹਾਰਟ’ ਮਹੇਸ਼ ਭੱਟ ਦੇ ਬੈਨਰ ਹੇਠ ਬਣ ਰਹੀ ਹੈ।

Related posts

ਆਰੀਅਨ ਖ਼ਾਨ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ

Bunty

ਐਮਟੀਵੀ ਇੰਡੀਆ ਦੇ ਕਈ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣ ਵਜੋਂ ਜਾਣੀ ਜਾਂਦੀ ਦਿਵਿਆ ਅਗਰਵਾਲ

Bunty

“Bhool Bhulaiyaa 3” Emerges as the Most Anticipated Diwali Blockbuster

admin