ਕਾਬੁਲ – ਅਫ਼ਗਾਨਿਸਤਾਨ ‘ਚ ਕੁੜੀਆਂ ਲਈ ਸੱਤਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਬੰਦ ਕਰਨ ਸਬੰਧੀ ਤਾਲਿਬਾਨ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕਾਬੁਲ ‘ਚ ਮੁਜ਼ਾਹਰੇ ਹੋਏ। ਸਿੱਖਿਆ ਮੰਤਰਾਲੇ ਦੇ ਗੇਟ ‘ਤੇ ਸ਼ਨਿਚਰਵਾਰ ਨੂੰ ਹੋਏ ਮੁਜ਼ਾਹਰੇ ‘ਚ ਲੋਕਾਂ ਨੇ ‘ਸਿੱਖਿਆ ਸਾਡਾ ਪੂਰਾ ਅਧਿਕਾਰ’ ਤੇ ‘ਮਹਿਲਾਵਾਂ ਤੇ ‘ਲਾਪਰਵਾਹੀ ਨਾਲ ਅਸੀਂ ਪਰੇਸ਼ਾਨ ਹਨ’, ‘ਕੌਮਾਂਤਰੀ ਭਾਈਚਾਰੇ ਸ਼ਰਮ ਕਰੇ’ ਤੇ ‘ਔਰਤਾਂ ਤੇ ਮਰਦਾਂ ਲਈ ਸਿੱਖਿਆ ਜ਼ਰੂਰੀ’ ਆਦਿ ਨਾਅਰੇ ਲਗਾਏ। ਮੁਜ਼ਾਹਰੇ ‘ਚ ਬੱਚਿਆਂ ਦੇ ਪਰਿਵਾਰਾਂ, ਮਹਿਲਾ ਕਾਰਕੁੰਨ, ਵਿਦਿਆਰਥੀ ਤੇ ਕੁਝ ਨੌਜਵਾਨ ਸ਼ਾਮਿਲ ਸਨ।
ਮਹਿਲਾ ਅਧਿਕਾਰ ਵਕਰ ਮੋਨਿਸਾ ਨੇ ਨੂੰ ਕਿਹਾ, ‘ਇਜਾਜ਼ਤ ਨਾ ਦੇ ਕੇ ਇਕ ਪੀੜ੍ਹੀ ਨੂੰ ਸਿੱਖਿਆ ਤੋਂ ਵਾਂਝੇ ਕੀਤੇ ਜਾਣ ਖ਼ਿਲਾਫ਼ ਤੇ ਸਾਂਝੇ ਦਰਦ ਬਾਰੇ ਅਸੀਂ ਇਹ ਮੁਜ਼ਾਹਰਾ ਕਰ ਰਹੇ ਹਾਂ। ਇਕ ਵਿਦਿਆਰਥਣ ਫ਼ਾਤਿਮਾ ਨੇ ਕਿਹਾ ਕਿ ਉਹ 11ਵੀਂ ਦੀ ਪੜ੍ਹਾਈ ਕਰ ਰਹੀ ਸੀ। ਪਰ ਮੰਦੇਭਾਗੀਂ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਸਾਡੇ ਸਕੂਲ ਬੰਦ ਕਰ ਦਿੱਤੇ ਗਏ। ਜਿਸ ਤਰ੍ਹਾਂ ਮੁੰਡਿਆਂ ਨੂੰ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਹੈ, ਸਾਨੂੰ ਕੁੜੀਆਂ ਨੂੰ ਵੀ ਉਹੀ ਅਧਿਕਾਰ ਹਾਸਲ ਹੈ। 23 ਮਾਰਚ ਨੂੰ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਸਿਰਫ਼ ਛੇਵੀਂ ਜਮਾਤ ਤੱਕ ਦੀਆਂ ਕੁੜੀਆਂ ਨੂੰ ਹੀ ਕਾਲ ‘ਚ ਆਉਣ ਦੀ ਇਜਾਜ਼ਤ ਹੋਵੇਗੀ, ਜਦਕਿ ਹੋਰਾਂ ਨੂੰ ਅਗਲੇ ਹੁਕਮ ਤੱਕ ਉਡੀਕ ਕਰਨੀ ਪਵੇਗੀ। ਮੰਤਰਾਲੇ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਕ ਯੋਜਨਾ ਭੇਜ ਦਿੱਤੀ ਹੈ।