ਹਰਿਆਣਾ – ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਅੰਦੋਲਨਕਾਰੀਆਂ ਨਾਲ ਗੱਲਬਾਤ ਕਰ ਕੁੰਡਲੀ ਬਾਰਡਰ ‘ਤੇ ਜੀਟੀ ਰੋਡ ਦੇ ਇਕ ਪਾਸੇ ਦਾ ਰਸਤਾ ਖੁਲ੍ਹਵਾਉਣ ਲਈ ਐਤਵਾਰ ਨੂੰ ਆਯੋਜਿਤ ਲੈਵਲ ਮੀਟਿੰਗ ‘ਚ ਅੰਦੋਲਨਕਾਰੀ ਨਹੀਂ ਪੁੱਜੇ। ਸੋਨੀਪਤ ਦੇ ਦੀਨ ਬੰਧੂ ਛੋਟੂਰਾਮ ਯੂਨੀਵਰਸਿਟੀ ‘ਚ ਹੋਈ ਮੀਟਿੰਗ ‘ਚ ਕੋਈ ਹੱਲ ਨਹੀਂ ਨਿਕਲਿਆ। ਇਸ ਦਾ ਮੁੱਖ ਕਾਰਨ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਪ੍ਰਤੀਨਿਧੀ ਨਹੀਂ ਪਹੁੰਚਣਾ ਦੱਸਿਆ ਜਾ ਰਿਹਾ ਹੈ। ਬੈਠਕ ‘ਚ ਹਰਿਆਣਾ ਸਰਕਾਰ ਦੇ ਏਸੀਐੱਸ ਰਾਜੀਵ ਅਰੋੜਾ, ਹਰਿਆਣਾ ਡੀਜੀਪੀ ਪੀਕੇ ਅਗਰਵਾਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਤੇ ਕਾਰੋਬਾਰੀ ਮੌਜੂਦ ਰਹੇ। ਬੈਠਕ ‘ਚ ਉਦਯੋਗਪਤੀਆਂ ਨੇ ਪ੍ਰਭਾਵਿਤ ਹੋਏ ਉਦਯੋਗਿਕ ਖੇਤਰ ਨੂੰ ਲੈ ਕੇ ਆਪਣੀ ਗੱਲ ਰੱਖੀ।
ਏਸੀਐੱਸ ਰਾਜੀਵ ਅਰੋੜਾ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਮੁਤਾਬਿਕ ਇਹ ਮੀਟਿੰਗ ਬੁਲਾਈ ਗਈ ਸੀ। ਜਦੋਂ ਤਕ ਇਕ ਪਾਸੇ ਦਾ ਰਸਤਾ ਨਹੀਂ ਖੁਲ੍ਹ ਜਾਂਦਾ ਉਦੋਂ ਤਕ ਵਾਰ-ਵਾਰ ਕੋਸ਼ਿਸ਼ ਕੀਤੀ ਜਾਵੇਗੀ। ਮੀਟਿੰਗ ‘ਚ ਪੁੱਜੇ ਉਦਯੋਗਪਤੀਆਂ ਦੀ ਸਮੱਸਿਆ ਨੂੰ ਵੀ ਸੁਣਿਆ ਗਿਆ। ਅੰਦੋਲਨਕਾਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੇ। ਇਹ ਕਮੇਟੀ ਪ੍ਰਦਰਸ਼ਨਕਾਰੀ ਨਾਲ ਗੱਲਬਾਤ ਕਰਨ ਲਈ ਹੀ ਬਣਾਇਆ ਗਿਆ ਹੈ।