ਨਵੀਂ ਦਿੱਲੀ – ਕੇਰਲ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਸੂਬੇ ‘ਚ ਨਵੇਂ ਮਾਮਲਿਆਂ ‘ਚ ਕਮੀ ਨਹੀਂ ਆ ਰਹੀ ਹੈ, ਬਲਕਿ ਇਨਫੈਕਟਿਡ ਵਧਦੇ ਹੀ ਜਾ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਮਿਲੇ ਕੁਲ 33 ਹਜ਼ਾਰ ਨਵੇਂ ਮਾਮਲਿਆਂ ‘ਚੋਂ 25 ਹਜ਼ਾਰ ਕੇਸ ਇਕੱਲੇ ਕੇਰਲ ‘ਚ ਪਾਏ ਗਏ ਹਨ। ਇਹੀ ਨਹੀਂ 308 ਮੌਤਾਂ ‘ਚੋਂ ਕੇਰਲ ‘ਚ 177 ਮੌਤਾਂ ਹੋਈਆਂ ਹਨ। ਇਹ ਹਾਲਾਤ ਉਦੋਂ ਹੈ ਜਦੋਂ ਸੂਬੇ ‘ਚ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਤਮਾਮ ਪਾਬੰਦੀਆਂ ਲਗਾਈਆਂ ਗਈਆਂ ਹਨ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਤੇ ਦੱਖਣੀ ਭਾਰਤੀ ਸੂਬਿਆਂ ਨੂੰ ਛੱਡ ਦੇਈਏ ਤਾਂ ਹਾਲਾਤ ਕੰਟਰੋਲ ‘ਚ ਹਨ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਸਰਗਰਮ ਮਾਮਲਿਆਂ ‘ਚ ਵੀ 870 ਦਾ ਵਾਧਾ ਹੋਇਆ ਹੈ ਤੇ ਮੌਜੂਦਾ ਸਮੇਂ ‘ਚ ਸਰਗਰਮ ਮਾਮਲੇ 3,91,516 ਹੋ ਗਏ ਹਨ ਜੋ ਕੁਲ ਇਨਫੈਕਟਿਡਾਂ ਦਾ 1.18 ਫ਼ੀਸਦੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ‘ਚ 10 ਤੋਂ ਵੀ ਘੱਟ ਨਵੇਂ ਕੇਸ ਮਿਲੇ ਹਨ, ਜਦਕਿ ਦਿੱਲੀ ਸਮੇਤ ਕਈ ਸੂਬਿਆਂ ‘ਚ ਇਨ੍ਹਾਂ ਦੀ ਗਿਣਤੀ ਸੌ ਤੋਂ ਘੱਟ ਹੈ।ਮੰਤਰਾਲੇ ਮੁਤਾਬਕ ਦੇਸ਼ ‘ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 73.05 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ 65.27 ਲੱਖ ਡੋਜ਼ ਦਿੱਤੀਆਂ ਗਈਆਂ ਹਨ। 18-44 ਸਾਲ ਉਮਰ ਵਰਗ ਦੇ 29.34 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਜਦਕਿ, ਇਨ੍ਹਾਂ ‘ਚੋਂ 4.11 ਕਰੋੜ ਲੋਕ ਦੂਜੀ ਡੋਜ਼ ਵੀ ਲਗਵਾ ਚੁੱਕੇ ਹਨ। ਉੱਥੇ, 45-49 ਸਾਲ ਉਮਰ ਵਰਗ ਦੇ 14.20 ਕਰੋੜ ਲੋਕਾਂ ਨੂੰ ਪਹਿਲੀ ਤੇ 6.16 ਕਰੋੜ ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ।
next post