Punjab

ਕੈਨੇਡਾ ‘ਚ ਨਵਦੀਪ ਸਿੰਘ ਧਾਲੀਵਾਲ ਦੇ ਕਤਲ ‘ਤੇ ਦੁਖ ਪ੍ਰਗਟਾਇਆ।

ਕੈਨੇਡਾ 'ਚ ਨਵਦੀਪ ਸਿੰਘ ਧਾਲੀਵਾਲ ਦੇ ਕਤਲ 'ਤੇ ਦੁਖ ਪ੍ਰਗਟਾਇਆ।

ਮਾਨਸਾ – ਪਿਛਲੇ ਦਿਨੀਂ ਬਲਦੇਵ ਸਿੰਘ ਮੰਢਾਲੀ ਪਾਵਰ ਕਾਮ ਇੰਮਪਲਾਈਜ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਦੇ ਬੇਟੇ ਨਵਦੀਪ ਸਿੰਘ ਧਾਲੀਵਾਲ ਦਾ ਕੈਨੇਡਾ ਵਿੱਚ ਰਹਿੰਦੇ ਦਰਿੰਦਿਆਂ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਮਾਨਸਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਡਲ ਪ੍ਰਧਾਨ ਲਖਣ ਲਾਲ ਅਤੇ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਦੱਸਿਆ ਕਿ ਬੜੇ ਹੀ ਹੋਣਹਾਰ ਅਤੇ ਮਿਹਨਤੀ ਨਵਦੀਪ ਦੇ ਜਾਣ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਬਲਦੇਵ ਸਿੰਘ ਮੰਢਾਲੀ ਨੂੰ ਇਸ ਪੁੱਤਰ ਤੇ ਬੜੀਆਂ ਆਸਾਂ ਸਨ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਨਵਦੀਪ ਸਿੰਘ ਦੇ ਵਿਆਹ ਦੇ ਜਸ਼ਨ ਮਨਾਉਣ ਲੀ ਸੋਚ ਰਹੇ ਸਨ ਪ੍ਰੰਤੂ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜੂਰ ਸੀ। ਇਸ ਸਮੇਂ ਬਲਦੇਵ ਸਿੰਘ ਮੰਢਾਲੀ ਖੁਦ ਭਾਵੇਂ ਨਿੱਡਰ ਅਤੇ ਦਲੇਰ ਇਨਸਾਨ ਹਨ ਪ੍ਰੰਤੂ  ਪੁੱਤਰ ਦੇ ਵਿਛੋੜੇ ਨੇ ਬਿਲਕੁਲ ਹੀ ਤੋੜ ਦਿੱਤਾ ਹੈ। ਮੰਡਲ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਲੱਭ ਕੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਪਰਿਵਾਰ ਆਪਣੀਆਂ ਅੰਤਿਮ ਰਸਮਾਂ ਹੀ ਨਿਭਾ ਸਕੇ ਅਤੇ ਕਤਲ ਕਰਨ ਵਾਲੇ ਦਰਿੰਦਿਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਸ ਸਮੇਂ ਅਮਰਜੀਤ ਸਿੰਘ ਸਿੱਧੂ ਸੂਬਾ ਸਕੱਤਰ, ਜਗਰਾਜ ਰੱਲਾ, ਬਿੱਕਰ ਸਿੰਘ ਮਘਾਣੀਆ ਸਾਰਿਆਂ ਨੇ ਹੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।

Related posts

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਾਂ ਖਿਲਾਫ ਦੋਸ਼ਾਂ ਦੇ ਸਾਰੇ ਸਬੂਤ ਸੰਗਤ ਸ੍ਹਾਮਣੇ ਰੱਖਾਂਗਾ – ਗਿਆਨੀ ਰਘਬੀਰ ਸਿੰਘ

admin

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਬਦਨਾਮੀ ਕੀਤੀ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

admin