International

ਕੈਨੇਡਾ ਚ ਮੀਂਹ ਨੇ ਤੋੜੇ ਰਿਕਾਰਡ, ਜਨਜੀਵਨ ਪ੍ਰਭਾਵਿਤ ਵਿਭਾਗ ਨੇ ਦੋ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ

ਵੈਨਕੂਵਰ- ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬੇਮੌਸਮੀ ਮੀਂਹ ਨੇ ਟੋਰਾਂਟੋ ਵਿੱਚ 2013 ਵਿੱਚ ਪਏ ਮੀਂਹ ਦਾ ਰਿਕਾਰਡ ਤੋੜ ਦਿੱਤਾ ਹੈ। ਡੇਢ ਘੰਟੇ ਵਿੱਚ 128 ਮਿਲੀਮੀਟਰ ਮੀਂਹ ਪੈਣ ਕਾਰਨ ਹਵਾਈ ਅੱਡੇ ਸਣੇ ਆਸ-ਪਾਸ ਦੇ ਖੇਤਰਾਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਨਿਕਾਸੀ ਹੋਣ ’ਚ ਕਈ ਘੰਟੇ ਲੱਗੇ, ਜਿਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ।ਸੜਕਾਂ ਅਤੇ ਰਨਵੇਅ ’ਤੇ ਪਾਣੀ ਭਰਨ ਕਾਰਨ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈਆਂ ਨੂੰ ਦੇਰੀ ਨਾਲ ਉੱਤਰਨਾ ਪਿਆ। ਹਵਾਈ ਅੱਡੇ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਯਾਤਰੀ ਰਾਹ ਵਿੱਚ ਹੀ ਫਸ ਗਏ। ਕਈ ਵਾਹਨਾਂ ’ਚ ਪਾਣੀ ਭਰਨ ਕਾਰਨ ਉਹ ਸੜਕਾਂ ’ਤੇ ਹੀ ਬੰਦ ਹੋ ਗਏ। ਘੰਟਿਆਂਬੱ ਧੀ ਸੜਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪਈ।ਪ੍ਰਾਪਤ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2013 ਵਿੱਚ ਟੋਰਾਂਟੋ ’ਚ 126 ਮਿਲੀਮੀਟਰ ਮੀਂਹ ਪਿਆ ਸੀ। ਪਿਛਲੇ ਮਹੀਨੇ ਵੀ ਟੋਰਾਂਟੋ ਦੇ ਕੁਝ ਇਲਾਕਿਆਂ ਵਿੱਚ 98 ਮਿਲੀਮੀਟਰ ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ 100 ਅਰਬ ਡਾਲਰ ਤੋਂ ਵੱਧ ਦਾ ਵਪਾਰਕ ਨੁਕਸਾਨ ਹੋਇਆ ਸੀ। ਬੀਤੇ ਦਿਨ ਪਈ ਬਾਰਿਸ਼ ਕਾਰਨ ਹੋਏ ਨੁਕਸਾਨ ਦੇ ਅੰਕੜੇ ਜਨਤਕ ਹੋਣ ਨੂੰ ਕਈ ਦਿਨ ਲੱਗ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਇਸ ਵਾਰ ਅਨੁਮਾਨ ਤੋਂ ਕਿਤੇ ਵੱਧ ਮੀਂਹ ਪਿਆ ਹੈ। ਵਿਭਾਗ ਨੇ ਦੋ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Related posts

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin

ਯੂਐਨ ‘ਚ ਪਾਕਿਸਤਾਨ ਵਲੋਂ ਅਮਰੀਕਾ ਦੁਆਰਾ ਈਰਾਨ ‘ਤੇ ਹਮਲੇ ਦੀ ਨਿਖੇਧੀ !

admin

ਕੀ ਈਰਾਨ-ਇਜ਼ਰਾਈਲ ਯੁੱਧ ਵਿਚਕਾਰ ਅਮਰੀਕਾ ਦੀ ਐਂਟਰੀ ਭਿਆਨਕ ਰੂਪ ਧਾਰ ਲਵੇਗੀ ?

admin