ਬਰੈਂਪਟਨ – ਕੈਨੇਡਾ ਦੇ ਤਿੰਨ ਮਲਟੀਪਲੈਕਸ ਸਿਨੇਮਾਘਰਾਂ ਵਿਚ ਹਿੰਦੀ ਫਿਲਮਾਂ ਦੇ ਸ਼ੋਅ ਦੌਰਾਨ ਬਦਬੂਦਾਰ ਸਟਿੰਕ ਬੰਬਾਂ ਦਾ ਛਿੜਕਾਅ ਕੀਤਾ ਗਿਆ। ਜਿਸ ਤੋਂ ਬਾਅਦ ਸਿਨੇਮਾ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਇਨ੍ਹਾਂ ਸਿਨੇਮਾ ਘਰਾਂ ‘’ਚ ਹਿੰਦੀ ਫਿਲਮਾਂ ਐਨੀਮਲ, ਸੈਮ ਬਹਾਦਰ ਅਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘’ਤੇ ਪਹੁੰਚ ਗਈ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਅਤੇ ਬਰੈਂਪਟਨ ਵਿਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰੀਜਨਲ ਪੁਲਿਸ ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਿਲਵਰਸਿਟੀ ਬਰੈਂਪਟਨ ਸਿਨੇਮਾ, ਸਿਨੇਪਲੈਕਸ ਸਿਨੇਮਾ, ਸਕਾਰਬਰੋ ਅਤੇ ਵੌਨ ਥੀਏਟਰ ਵਿਚ ਵਾਪਰੀ। ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਯੌਰਕ ਵਿੱਚ ਹਾਈਵੇਅ 7 ਅਤੇ ਹਾਈਵੇਅ 400 ਦੇ ਨੇੜੇ ਇੱਕ ਫਿਲਮ ਥੀਏਟਰ ਵਿਚ ਵਾਪਰੀ।
previous post
