ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਕੇਸ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ’ਚ ਕਈ ਸੂਬਿਆਂ ਨੇ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਬਾਅਦ ਮਾਤਾ-ਪਿਤਾ ਮਨ ’ਚ ਕਈ ਤਰ੍ਹਾਂ ਦੇ ਸਵਾਲ ਹਨ। ਕਈ ਮਾਤਾ-ਪਿਤਾ ਸਕੂਲ ਖੋਲ੍ਹਣ ਦੇ ਪੱਖ ’ਚ ਹਨ ਤਾਂ ਉੱਥੇ ਹੀ ਕੁਝ ਇਸ ਫ਼ੈਸਲੇ ਦੇ ਖ਼ਿਲਾਫ਼ ਹਨ। ਇਸ ਸਬੰਧ ’ਚ ਦੇਸ਼ ਦਿੱਲੀ ਦੇ All India Institute of Medical Sciences (AIIMS) ਦੇ ਨਿਰਦੇਸ਼ ਡਾ. ਰਣਦੀਪ ਗੁਲੇਰੀਆ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੇ ਮਨ ’ਚ ਚੱਲ ਰਹੇ ਸਵਾਲਾਂ ਦੇ ਜਵਾਬ ਦਿੱਤੇ ਹਨ। ਮੇਰਾ ਮੰਨਣਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕੋਰੋਨਾ ਦੇ ਮਾਮਲੇ ਘਟ ਹਨ ਤੇ ਜਿੱਥੇ ਇਨਫੈਕਸ਼ਨ ਦਰ ਵੀ ਘਟ ਹੈ, ਉੱਥੇ ਕੋਵਿਡ ਪ੍ਰੋਟੋਕਾਲ ਦੇ ਨਾਲ ਸਕੂਲਾਂ ਨੂੰ ਖੋਲਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਸਕੂਲਾਂ ਨੂੰ 50 ਫ਼ੀਸਦੀ ਹਾਜ਼ਰੀ ਦੇ ਨਾਲ ਜਾਂ ਵੱਖ-ਵੱਖ ਸ਼ਿਫਟ ’ਚ ਸ਼ੁਰੂ ਕੀਤਾ ਜਾ ਸਕਦੈ। ਸਕੂਲ ’ਚ Saniti੍ਰation ਦਾ ਇੰਤਜ਼ਾਮ ਕਰ ਕੇ Social distance ਦੇ ਨਾਲ ਬੱਚਿਆਂ ਨੂੰ ਬੁਲਾ ਸਕਦੇ ਹਨ। ਸਕੂਲਾਂ ’ਚ ਬੱਚਿਆਂ ਦੀ ਨਿਗਰਾਨੀ ਕਰਨੀ ਪਵੇਗੀ। ਤੀਜੀ ਲਹਿਰ ਦੀ ਲਪੇਟ ’ਚ ਬੱਚਿਆਂ ਦੇ ਆਉਣ ਦੀ ਗੱਲ ਇਸ ਲਈ ਕਹੀ ਜਾ ਰਹੀ ਸੀ, ਕਿਉਂਕਿ ਹੁਣ ਤਕ ਬੱਚਿਆਂ ਦਾ ਵੈਕਸੀਨੇਸ਼ਨ ਨਹੀਂ ਸਕਿਆ ਹੈ। ਜੇ ਅਸੀਂ ਭਾਰਤ, ਯੂਰਪ ਤੇ ਬਿ੍ਰਟੇਨ ’ਚ ਦੂਜੀ ਲਹਿਰ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਬਹੁਤ ਘੱਟ ਬੱਚੇ ਵਾਇਰਸ ਦਾ ਸ਼ਿਕਾਰ ਹੋਏ ਸਨ। ਭਾਰਤ ’ਚ ਵੀ ਕੋਰੋਨਾ ਵਾਇਰਸ ਤੋਂ ਘੱਟ ਬੱਚੇ ਇਨਫੈਕਟਿਡ ਹੋ ਰਹੇ ਹਨ। ਇਸ ਤੋਂ ਇਲਾਵਾ 9ndian Medical Research 3ouncil ਸੀਰੋ ਸਰਵੇ ਦੇ ਅੰਕੜੇ ਦੱਸਦੇ ਹਨ ਕਿ ਕਰੀਬ 55 ਫ਼ੀਸਦੀ ਬੱਚਿਆਂ ’ਚ ਪਹਿਲਾਂ ਤੋਂ ਹੀ ਵਾਇਰਸ ਖ਼ਿਲਾਫ਼ ਐਂਟੀਬਾਡੀ ਵਿਕਸਿਤ ਹੋ ਚੁੱਕੀ ਹੈ। ਅਜਿਹੇ ’ਚ ਕੋਵਿਡ ਪ੍ਰੋਟੋਕਾਲ ਤੇ ਨਿਗਰਾਨੀ ਨਾਲ ਸਕੂਲ ਖੋਲ੍ਹੇ ਜਾ ਸਕਦੇ ਹਨ। ਸਾਰੇ ਬੱਚਿਆਂ ਦਾ ਟੀਕਾਕਰਨ ਕਰਨ ’ਚ ਕਾਫੀ ਸਮਾਂ ਲੱਗੇਗਾ ਤੇ ਅਜਿਹੇ ’ਚ ਤਾਂ ਅਗਲੇ ਸਾਲ ਤੋਂ ਬਾਅਦ ਤਕ ਹੀ ਸਕੂਲ ਖੋਲ੍ਹੇ ਜਾ ਸਕਣਗੇ। ਇਸ ਤੋਂ ਬਾਅਦ ਵਾਇਰਸ ਦੇ ਨਵੇਂ ਵੇਰੀਐਂਟ ਦਾ ਖਤਰਾ ਵੀ ਰਹੇਗਾ। ਅਜਿਹੀਆਂ ਚਿੰਤਾਵਾਂ ਦੇ ਵਿਚਕਾਰ ਅਸੀਂ ਸਕੂਲ ਖੋਲ੍ਹ ਹੀ ਨਹੀਂ ਸਕਾਂਗੇ। ਜਿੱਥੇ ਘੱਟ ਕੇਸ ਆ ਰਹੇ ਹਨ ਉੱਥੇ ਸਕੂਲ ਖੋਲ੍ਹੇ ਜਾ ਸਕਦੇ ਹਨ। ਜਿਵੇਂ ਦਿੱਲੀ ’ਚ 100 ਦੇ ਆਸ-ਪਾਸ ਮਾਮਲੇ ਆ ਰਹੇ ਹਨ ਤਾਂ ਇਹਤਿਆਤ ਤੇ ਕੋਵਿਡ ਨਿਯਮਾਂ ਦੇ ਪਾਲਨ ਦੇ ਨਾਲ ਸਕੂਲ ਖੋਲ੍ਹੇ ਜਾ ਸਕਦੇ ਹਨ। ਕੇਰਲ ’ਚ ਮਾਮਲੇ ਅਜੇ ਵੱਧ ਹਨ ਤਾਂ ਉੱਥੇ ਸਾਰੇ ਸਕੂਲ ਖੋਲ੍ਹਣਾ ਸਹੀ ਨਹੀਂ ਹੈ।