ਲੰਡਨ – ਬ੍ਰਿਟੇਨ ਨੇ ਵੀਰਵਾਰ ਨੂੰ ਦਵਾਈ ਨਿਰਮਾਤਾ ਕੰਪਨੀ ਮਰਕ ਦੀ ਐਂਟੀ-ਕੋਰੋਨਾ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਬ੍ਰਿਟੇਨ ਇਸ ਡਰੱਗ ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਦਵਾਈ ਅਮਰੀਕਾ ਦr ਮਰਕ ਤੇ ਰਿਜ਼ਬੈਗ ਬਾਇਓਥੈਰਾਪਿਊਟਿਕਸ ਨੇ ਸਾਂਝੇ ਤੌਰ ‘ਤੇ ਵਿਕਸਤ ਕੀਤਾ ਹੈ। ਬ੍ਰਿਟੇਨ ਦੀ ਮੈਡੀਸਿਨਜ਼ ਐਂਡ ਹੈਲਥਕੇਅਰ ਪ੍ਰੋਡਕਸ ਰੈਗੂਲੇਟਰੀ ਏਜੰਸੀ ਨੇ ਇਸ ਦਵਾਈ ਮੋਲਨੂਪਿਰਾਵਿਰ ਦੇ ਇਸੇਤਮਾਲ ਸਬੰਧੀ ਸੁਝਾਅ ਦਿੱਤਾ ਹੈ ਕਿ ਹਲਕੇ ਤੇ ਜ਼ਿਆਦਾ ਇਨਫੈਕਸ਼ਨ ਦੇ ਇਲਾਜ ਲਈ ਇਸ ਨੂੰ ਮਰੀਜ਼ਾਂ ਨੂੰ ਦਿੱਤਾ ਜਾ ਸਕਦਾ ਹੈ। ਏਜੰਸੀ ਦਾ ਕਹਿਣਾ ਹੈ ਕਿ ਜਿਉਂ ਹੀ ਕੋਵਿਡ-19 ਟੈਸਟ ਰਿਪੋਰਟ ਦੇ ਨਤੀਜੇ ਪਾਜ਼ੇਟਿਵ ਆਉਣ, ਉਦੋਂ ਹੀ ਇਹ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਦਵਾਈ ‘ਤੇ ਵਿਚਾਰ ਕਰਨ ਲਈ 30 ਨਵੰਬਰ ਨੂੰ ਅਮਰੀਕੀ ਸਲਾਹਕਾਰਾਂ ਦੀ ਬੈਠਕ ਹੋਵੇਗੀ। ਇਸ ਵਿਚ ਦਵਾਈ ਦੀ ਸੁਰੱਖਿਆ ਤੇ ਅਸਰਦਾਰ ਹੋਣ ਦੀ ਸਮੀਖਿਆ ਕੀਤੀ ਜਾਵੇਗੀ। ਬ੍ਰਿਟੇਨ ‘ਚ ਇਸ ਦਵਾਈ ਨੂੰ ਲਾਗੇਵ੍ਰਾਇਓ ) ਦੇ ਨਾਂ ਨਾਲ ਲਾਇਆ ਜਾਂਦਾ ਹੈ। ਪਿਛਲੇ ਮਹੀਨੇ ਮਰਕ ਨੇ ਅਮਰੀਕੀ ਔਸ਼ਧੀ ਰੈਗੂਲੇਟਰੀ ਐੱਫਡੀਏ ਤੋਂ ਕੋਵਿਡ-19 ਰੋਕੂ ਦਵਾਈ ਲਈ ਮਾਨਤਾ ਦੀ ਮੰਗ ਕੀਤੀ ਸੀ। ਐੱਫਡੀਏ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕੋਰੋਨਾ ਤੋਂ ਬਚਾਅ ਦੀ ਪਹਿਲੀ ਦਵਾਈ ਹੋਵੇਗੀ। ਐੱਫਡੀਏ ਨੇ ਕੋਰੋਨਾ ਇਨਫੈਕਸ਼ਨ ਖਿਲਾਫ਼ ਹੁਣ ਤਕ ਜਿਹੜੇ ਇਲਾਜਾਂ ਨੂੰ ਮਨਜ਼ੂਰੀ ਦਿੱਤੀ ਹੈ, ਉਸ ਵਿਚ ਇੰਜੈਕਸ਼ਨ ਦੇਣ ਦੀ ਲੋੜ ਹੁੰਦੀ ਹੈ। ਮਰਕ ਦੇ CEO ਚੇਅਰਮੈਨ ਰਾਬਰਟ ਐੱਡਮ ਡੇਵਿਸ ਨੇ ਪਿਛਲੇ ਮਹੀਨੇ ਕਿਹਾ ਸੀ, ‘ਇਸ ਦੇ ਚੰਗੇ ਨਤੀਜਿਆਂ ਦੇ ਨਾਲ ਅਸੀਂ ਆਸ਼ਾਵਾਦੀ ਹਾਂ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਦੇ ਆਲਮੀ ਯਤਨਾਂ ਦੇ ਹਿੱਸੇ ਦੇ ਰੂਪ ‘ਚ ਮੋਲਨੂਪਿਰਾਵੀਰ ਇਕ ਮਹੱਤਵਪੂਰਨ ਦਵਾਈ ਬਣ ਸਕਦੀ ਹੈ।’ ਸਿੰਗਾਪੁਰ ਤੇ ਅਮਰੀਕਾ ਨੇ ਕੋਵਿਡ ਦੀ ਰੋਕਥਾਮ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਵਾਈ ਦਾ ਤੀਸਰੇ ਪੜਾਅ ਦਾ ਪ੍ਰੀਖਣ ਅਮਰੀਕਾ, ਬ੍ਰਾਜ਼ੀਲ, ਇਟਲੀ, ਜਪਾਨ, ਦੱਖਣੀ ਅਫਰੀਕਾ, ਤਾਇਵਾਨ ਤੇ ਗੁਆਟੇਮਾਲਾ ਸਮੇਤ ਹੋਰ ਕਈ ਦੇਸ਼ਾਂ ਵਿਚ 170 ਤੋਂ ਜ਼ਿਆਦਾ ਸਾਈਟਾਂ ‘ਤੇ ਕੀਤਾ ਗਿਆ। ਮੋਲਨੂਪਿਰਾਵੀਰ ਨੂੰ SARS-CoV-2 ਦੇ ਕਈ ਪ੍ਰੀਕਲਿਨੀਕਲ ਮਾਡਲ ‘ਚ ਵੀ ਸਰਗਰਮ ਦਿਖਾਇਆ ਗਿਆ ਹੈ ਜਿਸ ਵਿਚ ਪ੍ਰੋਫਿਲੈਕਸਿਸ, ਇਲਾਜ ਤੇ ਰੋਕਥਾਮ ਸ਼ਾਮਲ ਹੈ।
previous post
next post