ਜੋਧਪੁਰ – ਦੇਸ਼ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਹਾਹਾਕਾਰ ਮਚਾ ਰੱਖੀ ਹੈ। ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਸਖ਼ਤ ਨਿਗਰਾਨੀ ਰੱਖ ਰਹੀਆਂ ਹਨ। ਇਸ ਦੌਰਾਨ ਲੋਕਾਂ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਸਾਹਮਣੇ ਆਏ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਹੈ।ਦਰਅਸਲ, ਏਮਜ਼ ਜੋਧਪੁਰ ‘ਚ ਆਫਿਸ ਬੁਆਏ ਦੇ ਤੌਰ ‘ਤੇ ਕੰਮ ਕਰਦੇ ਇਕ ਨੌਜਵਾਨ ਨੇ ਓਮੀਕ੍ਰੋਨ ਵਾਇਰਸ ਨੂੰ ਲੈ ਕੇ WhatsApp ‘ਤੇ ਇਕ ਸਟੇਟਸ ਪਾ ਦਿੱਤਾ ਹੈ। ਜਿਸ ਵਿਚ ਲਿਖਿਆ ਹੈ ਕਿ ਜੋਧਪੁਰ ਵਿਚ ਓਮੀਕ੍ਰੋਨ ਵਾਇਰਸ ਦਾ ਮਰੀਜ਼ ਪਾਇਆ ਗਿਆ ਹੈ ਤੇ ਕੋਰੋਨਾ ਦੇ ਨਵੇਂ ਰੂਪ ਨੇ ਜੋਧਪੁਰ ਵਿਚ ਦਸਤਕ ਦੇ ਦਿੱਤੀ ਹੈ।ਇਸ ਵਾਇਰਲ ਮੈਸੇਜ ਨੇ ਹਲਚਲ ਮਚਾ ਦਿੱਤੀ। ਦੱਸਣਯੋਗ ਹੈ ਕਿ ਆਫਿਸ ਬੁਆਏ ਸੁਨੀਲ ਏਮਜ਼ ਹਸਪਤਾਲ ‘ਚ ਕੰਮ ਕਰਦਾ ਹੈ, ਅਜਿਹੇ ‘ਚ ਲੋਕਾਂ ਨੂੰ ਨੌਜਵਾਨ ਦੇ ਫਰਜ਼ੀ ਮੈਸੇਜ ‘ਤੇ ਭਰੋਸਾ ਕਰਨ ‘ਚ ਦੇਰ ਨਹੀਂ ਲੱਗੀ। ਵਾਇਰਲ ਸਟੇਟਸ ਨੂੰ ਦੇਖ ਕੇ ਲੋਕ ਭੜਕ ਗਏ। ਦੂਜੇ ਪਾਸੇ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ। ਡਿਪਟੀ ਸੀਐੱਮਐੱਚਓ ਪ੍ਰੀਤਮ ਸਿੰਘ ਨੇ ਪੋਸਟ ਦੀ ਕਾਪੀ ਪੁਲਿਸ ਕਮਿਸ਼ਨਰ ਨੂੰ ਭੇਜ ਕੇ ਪਤਾ ਕਰਵਾਇਆ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ।
previous post