ਹੌਲੀਵੁੱਡ ਅਦਾਕਾਰਾ ਜੈਨੀਫਰ ਅਨਿਸਟਨ ਨੇ ਕੋਰੋਨਾ ਵਇਰਸ ਦੇ ਪੀੜਤਾਂ ਤੇ ਹੈਲਥ ਵਰਕਰਾ ਦੀ ਸਹਾਇਤਾ ਕਰਨ ‘ਚ ਯੋਗਦਾਨ ਪਾਉਣ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਪਹਿਲਾਂ ਤਾਂ ਉਸ ਨੇ ਆਪਣੇ ਦੋਸਤਾਂ ਦਾ ਇਕੱਠ ਕਰਕੇ ਫੰਡ ਜੁਟਾਇਆ। ਹੁਣ ਹਾਲ ਹੀ ‘ਚ ਜੈਨੀਫਰ ਨੇ ਆਪਣੇ ਇਕ ਫੋਟੋਗ੍ਰਾਫਰ ਦੋਸਤ ਮਾਰਕ ਸੈਲੀਗਰ ਨਾਲ ਮਿਲ ਕੇ ਕੋਰੋਨਾ ਵਾਇਰਸ ਫੰਡ ਇਕੱਠਾ ਕਰਨ ਲਈ ਆਪਣੀ ਨਿਊਡ ਫੋਟੋ ਦੀ ਨਿਲਾਮੀ ਲਈ ਲਾਈ ਹੈ।ਇਹ ਤਸਵੀਰ 1995 ਦੀ ਹੈ ਜਦੋਂ ਜੌਨੀਫਰ ਨੇ FRIENDS ‘ਚ ਰੋਲ ਨਿਭਾਇਆ ਸੀ। ਜੌਨੀਫਰ ਦੇ ਇਸ ਫੋਟੋਗ੍ਰਾਫਰ ਦੋਸਤ ਨੇ 25 ਪੋਰਟਰੇਟਸ ਦੀ ਨਿਲਾਮੀ ਕੀਤੀ। ਇਨ੍ਹਾਂ ‘ਚੋਂ ਇਕ ਜੌਨੀਫਰ ਦਾ ਨਗਨ ਪੋਰਟਰੇਟ ਸੀ। ਇਸ ਪੋਰਟਰੇਟ ਦੀ 100 ਫੀਸਦ ਕਮਾਈ NAFClinics ਨੂੰ ਜਾਵੇਗੀ ਜੋ ਕਿ ਇਕ ਅਜਿਹੀ ਸੰਸਥਾ ਹੈ ਜੋ ਕੋਰੋਨਾ ਵਾਇਰਸ ਟੈਸਟਿੰਗ ਤੇ ਇਲਾਜ ਮੁਫ਼ਤ ਮੁਹੱਈਆ ਕਰਵਾ ਰਹੀ ਹੈ।ਜੌਨੀਫਰ ਨੇ ਇੰਸਟਾਗ੍ਰਾਮ ‘ਤੇ ਆਪਣੇ ਦੋਸਤ ਮਾਰਕ ਸੈਲੀਗਰ ਦਾ ਸ਼ੁਕਰੀਆ ਅਦਾ ਕੀਤਾ ਹੈ। ਜੌਨੀਫਰ ਦੀ ਇਸ ਤਸਵੀਰ ਦੀ ਫਿਲਹਾਲ 6500 ਡਾਲਰ ਦੀ ਬੋਲੀ ਲੱਗੀ ਹੈ।