ਵਿਆਨਾ – ਕੋਵਿਡ -19 ਦੇ ਮਰੀਜ਼ਾਂ ‘ਚ ਖੂਨ ਜੰਮਣ ਦੀ ਸਮੱਸਿਆ ਆਮ ਹੋ ਗਈ ਹੈ ਜਿਸ ਕਾਰਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਆਸਟ੍ਰੀਆ ਦੇ ਖੋਜੀਆਂ ਨੇ ਪਾਇਆ ਹੈ ਕਿ ਹੈਪਰਿਨ ਨਾਂ ਦੀ ਦਵਾਈ ਨਾ ਸਿਰਫ ਕੋਵਿਡ -19 ਦਾ ਜੋਖ਼ਮ ਘਟਾਉਂਦੀ ਹੈ ਬਲਕਿ ਇਹ ਲਾਗ ਦੀ ਮਿਆਦ ਨੂੰ ਘਟਾਉਣ ‘ਚ ਵੀ ਮਦਦਗਾਰ ਹੈ। ਹੈਪਰੀਨ ਇਕ ਐਂਟੀਕੋਆਗੂਲੈਂਟ ਡਰੱਗ ਹੈ ਜੋ ਖੂਨ ‘ਚ ਥੱਕੇ ਨੂੰ ਬਣਨ ਤੋਂ ਰੋਕਦੀ ਹੈ।ਮੈਡੀਕਲ ਯੂਨੀਵਰਸਿਟੀ ਆਫ ਵਿਆਨਾ ‘ਚ ਕੀਤੇ ਗਏ ਇੱਕ ਅਧਿਐਨ ‘ਚ ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਇਲਾਜ ਵਿੱਚ ਹੈਪਰੀਨ ਦੀ ਵਰਤੋਂ ਕੀਤੀ ਸੀ, ਉਨ੍ਹਾਂ ਦੀ ਕੋਵਿਡ ਇਨਫੈਕਸ਼ਨ ਦੀ ਮਿਆਦ ਵੀ ਘੱਟ ਗਈ ਸੀ। ਯੂਨੀਵਰਸਿਟੀ ਦੇ ਜਨਰਲ ਸਰਜਰੀ ਵਿਭਾਗ ਦੇ ਡੇਵਿਡ ਪਰੇਰਾ ਨੇ ਕਿਹਾ, ‘ਜਿਨ੍ਹਾਂ ਲੋਕਾਂ ਨੇ ਇਹ ਦਵਾਈ ਲਈ ਉਨ੍ਹਾਂ ਦੀ ਇਨਫੈਕਸ਼ਨ ਮਿਆਦ ਦਵਾਈ ਨਾ ਲੈਣ ਵਾਲਿਆਂ ਦੇ ਮੁਕਾਬਲੇ ਔਸਤਨ ਚਾਰ ਦਿਨ ਘੱਟ ਗਈ। ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਲੋ-ਮੋਲੀਕਿਊਲਰ-ਵੇਟ ਹੈਪੇਰਿਨ (LMWH) ਦਾ ਕੋਰੋਨਾ ਵਾਇਰਸ ਅਤੇ ਇਸ ਦੇ ਇਨਫੈਕਸ਼ਨ ‘ਤੇ ਸਿੱਧਾ ਅਸਰ ਪੈ ਰਿਹਾ ਹੈ।ਟੀਮ ਅਨੁਸਾਰ ਤਜਰਬੇ ਦੇ ਅੰਕੜੇ ਦੱਸਦੇ ਹਨ ਕਿ ਹੈਪਰਿਨ, ਸਾਰਸ ਸੀਓਵੀ-2 ਦੀਆਂ ਕੋਸ਼ਿਕਾਵਾਂ ਨੂੰ ਬੰਨ੍ਹਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਇਨਫੈਕਸ਼ਨ ਦੇ ਪਸਾਰ ਨੂੰ ਰੋਕਦੀ ਹੈ।ਇਸ ਅਧਿਐਨ ਦੇ ਸਿੱਟੇ ਦਾ ਕਾਰਡੀਓਵਸਕੂਲਰ ਰਿਸਰਚ ਨਾਂ ਦੀ ਮੈਗਜ਼ੀਨ ‘ਚ ਪ੍ਰਕਾਸ਼ਨ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕੋਵਿਡ ਕਾਰਨ ਖ਼ੂਨ ‘ਚ ਥੱਕਾ ਬਣਨ ਤੋਂ ਬਾਅਦ ਮਰੀਜ਼ ਨੂੰ ਆਈਸੀਯੂ ‘ਚ ਦਾਖ਼ਲ ਕਰਨਾ ਪੈਂਦਾ ਹੈ ਤੇ ਕਈ ਵਾਰ ਇਸ ਵਜ੍ਹਾ ਨਾਲ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਐਂਟੀਕੋਐਗੂਲੈਂਟ ਦਵਾਈ ਕੋਰੋਨਾ ਇਨਫੈਕਟਿਡਾਂ ਦੇ ਬਚਣ ਦੀ ਸੰਭਾਵਨਾ ਵਧਾ ਦਿੰਦੀ ਹੈ। ਇਹ ਪ੍ਰਤੀਰੱਖਿਆ ਪ੍ਰਕਿਰਿਆ ‘ਚ ਵੀ ਅੜਿੱਕਾ ਨਹੀਂ ਪੈਦਾ ਕਰਦੀ।
previous post