
ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਅਡਾਨੀ ਅਤੇ ਅੰਬਾਨੀ ਸ਼ਬਦ ਸਭ ਤੋਂ ਵੱਧ ਵਰਤੇ ਜਾ ਰਹੇ ਹਨ ਤੇ ਦਹਿਸ਼ਤ ਦਾ ਪ੍ਰਤੀਕ ਬਣੇ ਹੋਏ ਹਨ। ਪ੍ਰਸਿੱਧ ਅਮਰੀਕੀ ਅਰਥ ਸ਼ਾਸ਼ਤਰੀ ਤੇ ਨੋਬਲ ਇਨਾਮ ਵਿਜੇਤਾ ਪੌਲ ਕਰੂਗਮੈਨ ਨੇ ਕਿਹਾ ਸੀ ਕਿ ਸੰਸਾਰ ਨੂੰ ਨੇਤਾ ਅਤੇ ਕਾਰਪੋਰੇਟ ਮਿਲ ਕੇ ਚਲਾ ਰਹੇ ਹਨ। ਸੰਸਾਰ ਦੀ ਅੱਧੇ ਤੋਂ ਵੱਧ ਆਰਥਿਕਤਾ ਇਸ ਵੇਲੇ ਕਾਰਪੋਰੇਸ਼ਨਾਂ ਦੇ ਹੱਥ ਵਿੱਚ ਹੈ। ਪੰਜਾਬ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਅੰਬਾਨੀ ਅਤੇ ਅਡਾਨੀ ਦੇ ਸ਼ਾਪਿੰਗ ਮਾਲਾਂ, ਪੈਟਰੌਲ ਪੰਪਾਂ ਅਤੇ ਹੋਰ ਵਪਾਰਿਕ ਅਦਾਰਿਆਂ ਦਾ ਘਿਰਾਉ ਲਗਾਤਾਰ ਜਾਰੀ ਹੈ। ਅਜਿਹੇ ਧੁਰੰਦਰਾਂ ਨਾਲ ਟੱਕਰ ਲੈਣ ਤੋਂ ਪਹਿਲਾਂ ਇਹ ਜਾਣ ਲੈਣਾਂ ਵੀ ਜਰੂਰੀ ਹੈ ਕਿ ਉਹ ਕੌਣ ਹਨ ਤੇ ਉਨ੍ਹਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹੈਸੀਅਤ ਕੀ ਹੈ?
ਅੰਬਾਨੀ – ਅੱਜ ਅੰਬਾਨੀ ਤੋਂ ਅਰਥ ਮੁਕੇਸ਼ ਅੰਬਾਨੀ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਰਿਲਾਇੰਸ ਗਰੱੁਪ ਦੀ ਸਥਾਪਨਾ ਮੁਕੇਸ਼ ਅੰਬਾਨੀ ਦੇ ਪਿਤਾ ਧੀਰਜ ਲਾਲ ਹੀਰਾ ਚੰਦ ਅੰਬਾਨੀ (ਧੀਰੂ ਭਾਈ ਅੰਬਾਨੀ) ਨੇ ਕੀਤੀ ਸੀ। ਜਿਆਦਾ ਹੁਸ਼ਿਆਰ ਨਾ ਹੋਣ ਕਾਰਨ ਧੀਰੂ ਭਾਈ ਸਿਰਫ ਸਕੂਲੀ ਵਿਿਦਆ ਹੀ ਪੂਰੀ ਕਰ ਸਕਿਆ ਤੇ 1948 ਵਿੱਚ ਸਿਰਫ 16 ਸਾਲ ਦੀ ਉਮਰ ਵਿੱਚ ਏ.ਬੈਸੇ ਨਾਮਕ ਤੇਲ ਕੰਪਨੀ ਵਿੱਚ ਕੰਮ ਕਰਨ ਲਈ ਯਮਨ ਦੇਸ਼ ਦੇ ਸ਼ਹਿਰ ਅਦਨ ਪਹੁੰਚ ਗਿਆ। ਅਦਨ ਤੋਂ ਪੈਸੇ ਕਮਾ ਕੇ ਉਹ ਭਾਰਤ ਵਾਪਸ ਪਰਤ ਆਇਆ ਤੇ ਕੱਪੜੇ ਦੇ ਵਪਾਰ ਵਿੱਚ ਹੱਥ ਅਜਮਾਉਣ ਲੱਗਾ। ਉਸ ਨੇ ਮਾਜ਼ਿਨ ਨਾਮ ਦੀ ਕੰਪਨੀ ਖੋਲ੍ਹ ਲਈ ਤੇ ਯਮਨ ਰਾਹੀਂ ਖਾੜੀ ਦੇਸ਼ਾਂ ਨੂੰ ਪੋਲੀਐਸਟਰ ਦਾ ਧਾਗਾ ਅਤੇ ਮਸਾਲੇ ਨਿਰਯਾਤ ਕਰਨ ਲੱਗ ਪਿਆ। 8 ਮਈ 1973 ਨੂੰ ਉਸ ਨੇ ਰਿਲਾਇੰਸ ਕੰਪਨੀ ਦੀ ਸਥਾਪਨਾ ਕੀਤੀ ਜਿਸ ਦਾ ਪਹਿਲਾ ਦਫਤਰ ਮੁੰਬਈ ਵਿਖੇ ਮਸਜਿਦ ਬੰਦਰ ਇਲਾਕੇ ਵਿੱਚ ਸਿਰਫ 350 ਵਰਗ ਫੁੱਟ ਦਾ ਸੀ ਤੇ ਇਸ ਵਿੱਚ ਇੱਕ ਟੈਲੀਫੋਨ ਅਤੇ ਫਰਨੀਚਰ ਦੇ ਨਾਮ ‘ਤੇ ਇੱਕ ਮੇਜ਼ ਅਤੇ ਤਿੰਨ ਕੁਰਸੀਆਂ ਸਨ। ਪਰ ਧੀਰੂ ਭਾਈ ਦੀ ਮਿਹਨਤ, ਸਿਰੜ ਅਤੇ ਭਵਿੱਖ ਦੀ ਸਮਝ ਹੋਣ ਕਾਰਨ ਇਹ ਕੰਪਨੀ ਉਸ ਦੀ ਮੌਤ (6 ਜੁਲਾਈ 2002) ਵੇਲੇ ਰਿਲਾਇੰਸ ਹਜ਼ਾਰਾਂ ਕਰੋੜ ਦੇ ਸਰਮਾਏ ਤੱਕ ਪਹੁੰਚ ਚੁੱਕੀ ਸੀ।
ਰਿਲਾਇੰਸ ਨੂੰ ਮੌਜੂਦਾ ਉੱਚਾਈਆਂ ‘ਤੇ ਪਹੁੰਚਾਉਣ ਦਾ ਕੰਮ ਧੀਰੂਭਾਈ ਅੰਬਾਨੀ ਦੇ ਵੱਡੇ ਬੇਟੇ ਮੁਕੇਸ਼ ਅੰਬਾਨੀ (ਮੁਕੇਸ਼ ਧੀਰੂ ਭਾਈ ਅੰਬਾਨੀ) ਨੇ ਕੀਤਾ ਹੈ। ਮੁਕੇਸ਼ ਅੰਬਾਨੀ ਦਾ ਜਨਮ 19 ਅਪਰੈਲ 1957 ਨੂੰ ਅਦਨ (ਯਮਨ) ਵਿਖੇ ਹੋਇਆ ਸੀ। 53290 ਕਰੋੜ ਰੁਪਏ ਦੀ ਜਾਇਦਾਦ ਨਾਲ ਉਹ ਚੀਨ ਦੀ ਅਲੀ ਬਾਬਾ ਕੰਪਨੀ ਦੇ ਚੇਅਰਮੈਨ ਜੈਕ ਮਾਅ ਤੋਂ ਬਾਅਦ ਏਸ਼ੀਆ ਦਾ ਦੂਸਰਾ ਅਤੇ ਸੰਸਾਰ ਦਾ 21ਵਾਂ ਸਭ ਤੋਂ ਅਮੀਰ ਆਦਮੀ ਹੈ। ਉਹ ਰਿਲਾਇੰਸ ਇੰਡਸਟਰੀਜ਼ ਦਾ ਚੇਅਰਮੈਨ, ਮੈਨੇਜਿੰਗ ਡਾਇਰੈਕਟਰ ਅਤੇ ਸਭ ਤੋਂ ਵੱਡਾ ਸ਼ੇਅਰ ਹੋਲਡਰ (44%) ਹੈ। ਉਸ ਦੀ ਪਤਨੀ ਦਾ ਨਾਮ ਨੀਤਾ ਅੰਬਾਨੀ ਹੈ ਤੇ ਉਸ ਦੇ ਦੋ ਲੜਕੇ ਅਨੰਤ ਅਤੇ ਅਕਾਸ਼ ਤੇ ਇੱਕ ਲੜਕੀ ਈਸ਼ਾ ਹੈ। ਉਸ ਨੇ ਹਿੱਲ ਗਰੈਂਡ ਸਕੂਲ, ਸੇਂਟ ਜ਼ੇਵੀਅਰ ਕਾਲਜ ਅਤੇ ਇੰਟੀਚਿਊਟ ਆਫ ਕੈਮੀਕਲ ਟੈਕਨੋਲੌਜੀ ਤੋਂ ਵਿਿਦਆ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਐਮ.ਬੀ.ਏ. ਕਰਨ ਲਈ ਸਟੈਨਫੋਰਡ ਯੂਨੀਵਰਸਿਟੀ (ਕੈਲੀਫੋਰਨੀਆਂ) ਵਿੱਚ ਦਾਖਲਾ ਲਿਆ। ਪਰ 1980 ਵਿੱਚ ਆਪਣੇ ਪਿਤਾ ਦੀ ਬਿਜ਼ਨਸ ਵਿੱਚ ਮਦਦ ਕਰਨ ਲਈ ਉਸ ਨੂੰ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਕਿਉਂਕਿ ਧੀਰੂ ਭਾਈ ਨੂੰ ਪਤਾ ਸੀ ਕਿ ਵਪਾਰ ਦੇ ਅਸਲੀ ਗੁਰ ਕਲਾਸ ਰੂਮ ਦੀ ਬਜਾਏ ਹੱਥੀਂ ਕੰਮ ਕਰ ਕੇ ਹੀ ਸਿੱਖੇ ਜਾ ਸਕਦੇ ਹਨ।
2002 ਵਿੱਚ ਧੀਰੂ ਭਾਈ ਦੀ ਮੌਤ ਹੋ ਗਈ ਤਾਂ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਵਿੱਚ ਜਾਇਦਾਦ ਦੀ ਵੰਡ ਨੂੰ ਲੈ ਕੇ ਫੁੱਟ ਪੈ ਗਈ ਪਰ 2004 ਵਿੱਚ ਉਨ੍ਹਾਂ ਦੀ ਮਾਂ ਕੋਕਿਲਾ ਬੇਨ ਦੀ ਸੂਝ ਬੂਝ ਕਾਰਨ ਆਪਸੀ ਸਹਿਮਤੀ ਨਾਲ ਵੰਡ ਹੋ ਗਈ। ਮੁਕੇਸ਼ ਅੰਬਾਨੀ ਦੇ ਹਿੱਸੇ ਰਿਲਾਇੰਸ ਇੰਡਸਟਰੀਜ਼ ਲਿਿਮਟਡ ਅਤੇ ਪੈਟਰੋ ਕੈਮੀਕਲ ਕਾਰਪੋਰੇਸ਼ਨ ਆ ਗਈ। 2004 ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਆਪਣੀ ਦੂਰ ਅੰਦੇਸ਼ੀ ਅਤੇ ਰਾਜਨੀਤਕ ਸਾਂਠ ਗਾਂਠ ਦੇ ਸਿਰ ‘ਤੇ ਬਿਜਲੀ ਦੀ ਤੇਜ਼ੀ ਨਾਲ ਤਰੱਕੀ ਕੀਤੀ ਜਦੋਂ ਕਿ ਉਸ ਦੇ ਭਰਾ ਅਨਿਲ ਅੰਬਾਨੀ ਦਾ ਕਾਰੋਬਾਰ ਬਰਬਾਦੀ ਵੱਲ ਚਲਾ ਗਿਆ। ਮੁਕੇਸ਼ ਅੰਬਾਨੀ ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਖੜੀਆਂ ਕਰਨ ਲੱਗਾ। 2010 ਵਿੱਚ ਉਸ ਨੇ ਸੰਸਾਰ ਦੀ ਸਭ ਤੋਂ ਵੱਡੀ ਤੇਲ ਰਿਫਾਈਨਰੀ ਜਾਮਨਗਰ ਵਿਖੇ ਸਥਾਪਿਤ ਕੀਤੀ ਜਿਸ ਦੀ ਸਮਰੱਥਾ 660000 ਬੈਰਲ ਪ੍ਰਤੀ ਦਿਨ ਹੈ। ਉਸ ਨੇ ਟੈਲੀਕਮਿਊਨੀਕੇਸ਼ਨ ਵਿੱਚ ਹੱਥ ਅਜਮਾਇਆ ਤੇ ਚਮਤਕਾਰ ਕਰ ਵਿਖਾਇਆ। 2015 ਉਸ ਨੇ ਜੀਉ ਕੰਪਨੀ ਸ਼ੁਰੂ ਕੀਤੀ ਤੇ ਅਜਿਹੇ ਪਲੈਨ ਲਾਂਚ ਕੀਤੇ ਕਿ ਜੀਉ ਲੋਕਾਂ ਨੂੰ ਅਫੀਮ ਵਾਂਗ ਲੱਗ ਗਈ। ਜੀਉ ਇਸ ਵੇਲੇ 38 ਕਰੋੜ ਗਾਹਕਾਂ ਨਾਲ ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਡਾਟਾ ਕੰਪਨੀ ਹੈ। ਰਿਲਾਇੰਸ ਦੇ ਇਸ ਵੇਲੇ ਭਾਰਤ ਵਿੱਚ 12 ਹਜ਼ਾਰ ਕਰਿਆਨਾ ਸਟੋਰ ਅਤੇ 5890 ਪੈਟਰੌਲ ਪੰਪ ਵੀ ਹਨ।
ਰਿਲਾਇੰਸ ਹੀ ਭਾਰਤ ਦੀਆਂ ਚੰਦ ਕੰਪਨੀਆਂ ਵਿੱਚ ਆਉਂਦੀ ਹੈ ਜਿਸ ਨੇ 2020 ਦੇ ਕਰੋਨਾ ਕਾਲ ਵਿੱਚ ਵੀ ਅਥਾਹ ਮੁਨਾਫਾ ਕਮਾਇਆ ਹੈ। ਹੋਰ ਬਿਜ਼ਨੈੱਸ ਦੇ ਨਾਲ ਇਸ ਨੇ ਫੇਸਬੁੱਕ ਅਤੇ ਅਮੇਜ਼ੌਨ ਵਰਗੀਆਂ ਕੰਪਨੀਆਂ ਨਾਲ ਹਿੱਸੇਦਾਰੀ ਕਰ ਕੇ ਕਰੋੜਾਂ ਡਾਲਰ ਦਾ ਮਾਲੀਆ ਹਾਸਲ ਕੀਤਾ ਹੈ। ਸੰਸਾਰ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਇਸ ਨਾਲ ਹਿੱਸੇਦਾਰੀ ਕਰਨ ਲਈ ਤਰਲੋਮੱਛੀ ਹੋਈਆਂ ਪਈਆਂ ਹਨ। ਉਸ ਦੀ ਅਮੀਰੀ ਦੇ ਕੁਝ ਨਮੂਨਿਆਂ ਵਿੱਚ ਉਸ ਦਾ ਘਰ (ਅਤਿੰਲਾ) ਸ਼ਾਮਲ ਹੈ ਜਿਸ ਦੀ ਕੀਮਤ 8000 ਕਰੋੜ ਰੁਪਏ ਹੈ ਤੇ ਇਹ ਸੰਸਾਰ ਦੇ ਦਸ ਸਭ ਤੋਂ ਮਹਿੰਗੇ ਘਰਾਂ ਵਿੱਚ ਆਉਂਦਾ ਹੈ। ਇਸ ਦੀਆਂ 27 ਮੰਜ਼ਲਾਂ, 4 ਹੈਲੀਪੈਡ, 160 ਗੈਰਾਜ਼, ਪ੍ਰਾਈਵੇਟ ਮੂਵੀ ਥੀਏਟਰ, ਸਵਿੰਮਿੰਗ ਪੂਲ ਅਤੇ ਕਈ ਜ਼ਿੰਮ ਆਦਿ ਹਨ। ਉਸ ਨੇ 2017 ਵਿੱਚ ਆਪਣੀ ਪਤਨੀ ਨੂੰ 500 ਕਰੋੜ ਰੁਪਏ ਦਾ ਹਵਾਈ ਜ਼ਹਾਜ ਤੋਹਫੇ ਵਜੋਂ ਦਿੱਤਾ ਸੀ ਜਿਸ ਵਿੱਚ ਬੈੱਡਰੂਮ, ਡਰਾਇੰਗ ਰੂਮ, ਬਾਥਰੂਮ ਅਤੇ ਦਫਤਰ ਦੀ ਸਹੂਲਤ ਹੈ। ਇਸ ਤੋਂ ਇਲਾਵਾ ਉਹ ਮੁੰਬਈ ਇੰਡੀਅਨਜ਼ ਟੀਮ ਦਾ ਮਾਲਕ ਹੈ ਜੋ ਉਸ ਨੇ 2008 ਦੌਰਾਨ 900 ਕਰੋੜ ਰੁਪਏ ਵਿੱਚ ਖਰੀਦੀ ਸੀ। ਰਿਲਾਇੰਸ ਦੇ ਚੇਅਰਮੈਨ ਵਜੋਂ ਉਸ ਨੂੰ ਸਲਾਨਾ 15 ਕਰੋੜ ਰੁਪਏ ਤਨਖਾਹ ਮਿਲਦੀ ਹੈ।
ਅਡਾਨੀ – ਗੌਤਮ ਸ਼ਾਂਤੀ ਲਾਲ ਅਡਾਨੀ ਦਾ ਜਨਮ 24 ਜੂਨ 1962 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਇੱਕ ਜੈਨ ਪਰਿਵਾਰ ਵਿੱਚ ਹੋਇਆ ਸੀ। ਗੌਤਮ ਅਡਾਨੀ ਦਾ ਪਿਤਾ ਸ਼ਾਂਤੀ ਲਾਲ ਕੱਪੜੇ ਦੀ ਦੁਕਾਨ ਕਰਦਾ ਸੀ ਤੇ ਮਾਤਾ ਸ਼ਾਂਤੀ ਦੇਵੀ ਘਰੇਲੂ ਔਰਤ ਸੀ। ਗੌਤਮ ਅਡਾਨੀ ਦੇ ਛੇ ਭੈਣ ਭਰਾ ਹੋਰ ਹਨ। ਗੌਤਮ ਅਡਾਨੀ ਦੇ ਸੁਪਨੇ ਬਹੁਤ ਉੱਚੇ ਸਨ। ਸਕੂਲੀ ਵਿਿਦਆ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ ਤੇ ਆਪਣੀ ਕਿਸਮਤ ਅਜਮਾਉਣ ਲਈ 1978 ਵਿੱਚ ਮੁੰਬਈ ਚਲਾ ਗਿਆ। ਮੁੰਬਈ ਉਸ ਨੇ ਪਹਿਲੀ ਨੌਕਰੀ ਇੱਕ ਹੀਰਾ ਵਪਾਰੀ ਕੋਲ ਬਤੌਰ ਮੁੰਸ਼ੀ 500 ਰੁਪਏ ਮਹੀਨਾ ਵਿੱਚ ਕੀਤੀ ਸੀ। 2 – 3 ਸਾਲ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਉਸ ਨੇ ਜ਼ਵੇਰੀ ਬਜ਼ਾਰ ਵਿੱਚ ਆਪਣੀ ਹੀਰਿਆਂ ਦੀ ਦਲਾਲੀ ਦੀ ਫਰਮ ਖੋਲ੍ਹ ਲਈ। 1981 ਵਿੱਚ ਉਸ ਨੇ ਆਪਣੇ ਭਰਾ ਮਨਸੁੱਖ ਭਾਈ ਅਡਾਨੀ ਨਾਲ ਮਿਲ ਕੇ ਪਲਾਸਟਿਕ ਦਾ ਸਮਾਨ ਬਣਾਉਣ ਵਾਲੀ ਇੱਕ ਛੋਟੀ ਜਿਹੀ ਫੈਕਟਰੀ ਖਰੀਦ ਲਈ ਜਿਸ ਨੇ ਉਸ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਤੇ ਜਲਦੀ ਹੀ ਉਸ ਨੇ ਪੌਲੀਮਰ (ਪਲਾਸਟਿਕ ਬਣਾਉਣ ਵਾਲਾ ਕੱਚਾ ਮਾਲ) ਅਯਾਤ ਕਰਨ ਲਈ ਕੰਪਨੀ ਖੋਲ੍ਹ ਲਈ।
1988 ਵਿੱਚ ਅਡਾਨੀ ਨੇ ਅਡਾਨੀ ਐਕਸਪੋਰਟ ਨਾਮਕ ਕੰਪਨੀ ਸਥਾਪਿਤ ਕੀਤੀ ਜੋ ਖੇਤੀਬਾੜੀ ਅਤੇ ਊਰਜਾ ਨਾਲ ਸਬੰਧਿਤ ਸਮਾਨ ਦਾ ਅਯਾਤ ਨਿਰਯਾਤ ਕਰਦੀ ਸੀ। 1991 ਦੌਰਾਨ ਭਾਰਤ ਵਿੱਚ ਸ਼ੁਰੂ ਹੋਈ ਵਪਾਰਕ ਉਦਾਰੀਕਰਣ ਦੀ ਲਹਿਰ ਅਡਾਨੀ ਲਈ ਵਰਦਾਨ ਸਾਬਤ ਹੋਈ ਤੇ ਉਸ ਨੇ ਧਾਤਾਂ, ਟੈਕਸਟਾਈਲ ਅਤੇ ਖੇਤੀਬਾੜੀ ਨਾਲ ਸਬੰਧਿਤ ਵਪਾਰ ਵਿੱਚ ਰੱਜ ਕੇ ਹੱਥ ਰੰਗੇ। 1994 ਵਿੱਚ ਵਿੱਚ ਗੁਜਰਾਤ ਸਰਕਾਰ ਨੇ ਮੁੰਦਰਾ ਬੰਦਰਗਾਹ ਉਸਾਰਨ ਲਈ ਟੈਂਡਰ ਮੰਗੇ ਤਾਂ ਅਡਾਨੀ ਦੀ ਰਾਜਨੀਤਕ ਪੈਂਤੜੇਬਾਜ਼ੀ ਦੀ ਸ਼ੁਰੂਆਤ ਹੋਈ। ਉਸ ਨੇ ਆਪਣੇ ਰਾਜਨੀਤਕ ਸੂਤਰਾਂ ਨੂੰ ਵਰਤਦੇ ਹੋਏ ਸਾਰੇ ਵੱਡੇ ਠੇਕੇਦਾਰਾਂ ਨੂੰ ਪਛਾੜ ਕੇ ਇਹ ਪ੍ਰੋਜੈਕਟ ਹਥਿਆ ਲਿਆ। ਸਰਕਾਰੀ ਤੌਰ ‘ਤੇ ਬਣਿਆ ਇਹ ਬੰਦਰਗਾਹ ਕੁਝ ਸਾਲਾਂ ਬਾਅਦ ਹੀ ਅਡਾਨੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਅਡਾਨੀ ਗਰੱਪ ਭਾਰਤ ਦਾ ਸਭ ਤੋਂ ਵੱਡਾ ਬੰਦਰਗਾਹ ਚਲਾਉਣ ਵਾਲਾ ਪ੍ਰਾਈਵੇਟ ਗਰੱੁਪ ਬਣ ਗਿਆ। ਮੁੰਦਰਾ ਬੰਦਰਗਾਹ ਦੀ ਸਮਰੱਥਾ ਸਲਾਨਾ 21 ਕਰੋੜ ਟਨ ਮਾਲ ਸੰਭਾਲਣ ਦੀ ਹੈ। ਇਸ ਤੋਂ ਇਲਾਵਾ ਇਸ ਦੇ ਕਬਜ਼ੇ ਹੇਠ ਹੋਰ ਵੀ ਕਈ ਬੰਦਰਗਾਹਾਂ ਹਨ। 21900 ਕਰੋੜ ਦੀ ਜਾਇਦਾਦ ਕਾਰਨ ਗੌਤਮ ਅਡਾਨੀ ਇਸ ਵੇਲੇ ਭਾਰਤ ਦਾ ਚੌਥੇ ਨੰਬਰ ਦਾ ਅਮੀਰ ਆਦਮੀ ਹੈ।
1996 ਵਿੱਚ ਅਡਾਨੀ ਗਰੱੁਪ ਬਿਜਲੀ ਪੈਦਾ ਕਰਨ ਦੇ ਖੇਤਰ ਵਿੱਚ ਕੁੱਦ ਪਿਆ ਤੇ ਅਡਾਨੀ ਪਾਵਰ ਲਿਮਟਿਡ ਕੰਪਨੀ ਦੀ ਸਥਾਪਨਾ ਕੀਤੀ। ਇਸ ਵੇਲੇ ਇਹ ਗਰੁੱਪ ਪੰਜਾਬ, ਤਾਮਿਲਨਾਡੂ, ਕੇਰਲਾ, ਗੁਜਰਾਤ ਅਤੇ ਕਰਨਾਟਕ ਸਮੇਤ ਅਨੇਕਾਂ ਸੂਬਿਆਂ ਵਿੱਚ ਦਰਜ਼ਨਾਂ ਥਰਮਲ ਅਤੇ ਸੋਲਰ ਪਲਾਂਟ ਚਲਾ ਰਿਹਾ ਹੈ ਤੇ ਇਹ ਭਾਰਤ ਦੀ ਸਭ ਤੋਂ ਵੱਡੀ ਕੋਲਾ, ਥਰਮਲ ਅਤੇ ਸੌਰ ਊਰਜਾ ਕੰਪਨੀ ਹੈ। ਇਸ ਕੋਲ ਭਾਰਤ, ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿੱਚ ਅਨੇਕਾਂ ਕੋਲਾ ਖਾਣਾਂ ਹਨ ਤੇ ਇਹ ਹਰ ਸਾਲ ਭਾਰਤ, ਬੰਗਲਾ ਦੇਸ਼, ਚੀਨ ਅਤੇ ਹੋਰ ਕਈ ਦੇਸ਼ਾਂ ਨੂੰ ਅਰਬਾਂ ਰੁਪਏ ਦਾ ਕੋਲਾ ਵੇਚਦਾ ਹੈ। 2020 ਵਿੱਚ ਅਡਾਨੀ ਨੇ ਭਾਰਤ ਸਰਕਾਰ ਤੋਂ ਰਾਜਸਥਾਨ ਵਿਖੇ ਸੰਸਾਰ ਦਾ ਸਭ ਤੋਂ ਵੱਡਾ (10000 ਮੈਗਾਵਾਟ) ਸੋਲਰ ਪਲਾਂਟ ਦਾ ਠੇਕਾ 4200 ਕਰੋੜ ਰੁਪਏ ਵਿੱਚ ਹਾਸਲ ਕੀਤਾ ਹੈ।
ਆਪਣੇ ਰਾਜਨੀਤਕ ਸਬੰਧਾਂ ਕਾਰਨ ਇਹ ਕੰਪਨੀ ਹਮੇਸ਼ਾਂ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਇਸ ਬਾਰੇ ਮਸ਼ਹੂਰ ਹੈ ਕਿ ਜਿਹੜਾ ਵੀ ਸਰਕਾਰੀ ਪ੍ਰੋਜੈਕਟ ਇਹ ਲੈਣਾ ਚਾਹਵੇ, ਉਹ ਇਸੇ ਨੂੰ ਹੀ ਮਿਲਦਾ ਹੈ। ਇੱਕ ਖਾਸ ਰਾਜਨੀਤਕ ਪਾਰਟੀ ਵੱਲੋਂ ਇਸ ਨੂੰ ਬੇਤਹਾਸ਼ਾ ਫਾਇਦੇ ਪਹੁੰਚਾਉਣ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ।