Punjab

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਫਰੈਸ਼ਰ ਪਾਰਟੀ ਕਰਵਾਈ ਗਈ

ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਡਾਇਰੈਕਟਰ ਡਾ. ਮੰਜ਼ੂ ਬਾਲਾ ਕਰਵਾਏ ਗਏ ਸਮਾਗਮ ਮੌਕੇ ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਸਮਾਗਮ ਮੌਕੇ ਵਿਦਿਆਰਥੀਆਂ ਦੇ ਹੁਨਰ ਦੀ ਪਰਖ ਕਰਨ ਸਬੰਧੀ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਬੀ. ਐੱਸ. ਸੀ. ਮੈਡੀਕਲ ਟੈਕਨਾਲੋਜੀ ਦੀ ਆਸਥਾ ਕੇਸਰ ਨੂੰ ‘ਮਿਸ ਫ਼ਰੈਸ਼ਰ’ ਦਾ ਤਾਜ ਪਹਿਨਾਇਆ ਗਿਆ। ਜਦਕਿ ਬੀ. ਬੀ. ਏ. ਤੋਂ ਗੋਪਾਲ ਸ਼ਰਮਾ ਨੂੰ ‘ਮਿਸਟਰ ਫਰੈਸ਼ਰ’ ਦੇ ਖਿਤਾਬ ਨਾਲ ਨਿਵਾਜਿਆ ਗਿਆ।

ਇਸ ਮੌਕੇ ਡਾ. ਮੰਜੂ ਬਾਲਾ ਨੇ ਨਵੇਂ ਵਿਦਿਆਰਥੀਆਂ ਨੂੰ ਜੀਵਨ ’ਚ ਇਸ ਨਵੇਂ ਪੜਾਅ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਲਜ ਨਾ ਸਿਰਫ਼ ਵਿਦਿਆਰਥੀਆਂ ਦੇ ਅਕਾਦਮਿਕ ਕੈਰੀਅਰ ਨੂੰ ਢਾਲ ਦੇਵੇਗਾ, ਸਗੋਂ ਉਨ੍ਹਾਂ ਦੇ ਨਿੱਜੀ ਵਿਕਾਸ ਨੂੰ ਸਮਾਜਿਕ ਲੋਕ ਭਲਾਈ ਦੇ ਕਾਰਜਾਂ ਅਤੇ ਸਮੇਂ ਦੇ ਹਾਣ ਦਾ ਬਣਾਉਣ ਸਬੰਧੀ ਮਹੱਤਵਪੂਰਨ ਪੈਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ, ਪਹਿਲਕਦਮੀ ਕਰਨ ਅਤੇ ਹਰੇਕ ਸਰਗਰਮੀ ’ਚ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਵੈ-ਖੋਜ ਅਤੇ ਸਥਾਈ ਰਿਸ਼ਤੇ ਬਣਾਉਣ ਦਾ ਸਮਾਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਕਾਰਜਕਾਲ ਦੌਰਾਨ ਵੱਧ ਤੋਂ ਵੱਧ ਲਾਭ ਉਠਾਉਣ ਲਈ ਨਵੀਨਤਾ ਅਤੇ ਟੀਮ ਵਰਕ ਦੀ ਭੂਮਿਕਾ ਸਬੰਧੀ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਸਮਾਗਮ ਮੌਕੇ ਉਕਤ ਤੋਂ ਇਲਾਵਾ ਹੋਰਨਾਂ ’ਚ ਬੀ. ਐੱਸ. ਸੀ. ਮੈਡੀਕਲ ਟੈਕਨਾਲੋਜੀ ਤੋਂ ਪ੍ਰਾਚੀ ਜੰਡਿਆਲ ਨੂੰ ‘ਮਿਸ ਚਾਰਮਿੰਗ’ ਦੇ ਸਿਰਲੇਖ ਨਾਲ ਸਨਮਾਨਿਤ ਕੀਤਾ ਗਿਆ,  ਜਦਕਿ ਬੀ. ਸੀ. ਏ. ਦੇ ਜਸਕੀਰਤ ਸਿੰਘ ਨੇ ‘ਮਿਸਟਰ ਹੈਂਡਸਮ’ ’ਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਬੀ. ਐੱਸ. ਸੀ. ਸੀ. ਸੀ. ਟੀ. ਤੋਂ ਜਿਨੀਫੋਰ ਅਫਰੀਨ ਅਹਿਮਦ ਨੂੰ ‘ਮਿਸ ਵੈੱਲ ਡਰੈਸਡ’ ਅਤੇ ਬੀ. ਟੈਕ ਸੀ. ਐੱਸ. ਈ. ਤੋਂ ਡੈਨ ਮੁਸੋਯਾ ਨੂੰ ‘ਮਿਸਟਰ ਵੈੱਲ ਡਰੈੱਸ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬੀ. ਟੈਕ ਸੀ. ਐੱਸ. ਈ. ਤੋਂ ਜਸਿਕਾ ਨਾਗਪਾਲ ਨੇ ‘ਮਿਸ ਟੇਲੈਂਟਡ’ ਅਤੇ ਬੀ. ਟੈਕ ਸੀ. ਐੱਸ. ਈ. ਦੇ ਹਰਪ੍ਰੀਤ ਸਿੰਘ ਨੇ ‘ਮਿਸਟਰ ਟੇਲੈਂਟਡ’ ਦਾ ਖਿਤਾਬ ਹਾਸਲ ਕੀਤਾ।

ਉਨ੍ਹਾਂ ਕਿਹਾ ਕਿ ਜਿੱਤ ਦੀ ਇਸੇ ਲੜੀ ’ਚ ਬੀ. ਐੱਸ. ਸੀ. ਮੈਡੀਕਲ ਟੈਕਨਾਲੋਜੀ ਤੋਂ ਅਕਾਸ਼ਦੀਪ ਕੌਰ ਨੂੰ ‘ਮਿਸ ਕਾਂਨਫ਼ੀਡੈਂਟ’ ਅਤੇ ਬੀ. ਐੱਚ. ਐੱਮ. ਸੀ. ਟੀ. ਤੋਂ ਕਰਨਬੀਰ ਸਿੰਘ ਨੂੰ ‘ਮਿਸਟਰ ਕਾਂਨਫ਼ੀਡੈਂਟ’ ਨੇ ਵੀ ਆਪਣਾ ਨਾਮ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਲੜਕੀਆਂ ’ਚ ਰੁਦਰਾਨੀ ਉਪਾਧਿਆਏ, ਮਹਿਕ ਜਸਰੋਟੀਆ ਅਤੇ ਲੜਕਿਆਂ ’ਚ ਕਰਨਪ੍ਰੀਤ ਸਿੰਘ ਤੇ ਕਾਰਤਿਕ ਅਦੀਵਾਲ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin