ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸੀ. ਸੈਕੰ. ਸਕੂਲ ਲੜਕੀਆਂ ਜ਼ੀਰਾ (ਫਿਰੋਜਪੁਰ) ਵਿਖੇ ਅੰਡਰ 17-19 ਦੇ ‘68ਵੀਂ ਇੰਟਰ ਸਕੂਲ ਬਾਕਸਿੰਗ ਟੂਰਨਾਮੈਂਟ’ ’ਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹਾ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਦੀ ਉਕਤ ਜਿੱਤ ਅਤੇ ਮਿਹਨਤ ਲਈ ਬਾਕਸਿੰਗ ਕੋਚ ਸ੍ਰੀ ਬਲਜਿੰਦਰ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਡਰ-17 ’ਚ ਸਕੂਲ ਦੀਆਂ ਖਿਡਾਰਣਾਂ ਆਸਮੀਨ ਕੌਰ ਨੇ 70 ਕਿਲੋਗ੍ਰਾਮ ਭਾਰ ਅਤੇ ਪਾਵਨੀ ਸ਼ਰਮਾ ਨੇ 44 ਕਿਲੋ: ਭਾਰ ’ਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅੰਡਰ-19 ’ਚ ਪਰੀ ਪ੍ਰਗ੍ਰਿਤੀ ਸਿੰਘ ਨੇ 80 ਕਿਲੋ: ’ਚ ਚਾਂਦੀ ਅਤੇ ਰੁਪਿੰਦਰ ਕੌਰ ਨੇ 57 ਕਿਲੋ ’ਚ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।