ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਨੌ ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ: ਜਸਪਾਲ ਸਿੰਘ ਦੇ ਨਿਰਦੇਸ਼ਾਂ ’ਤੇ ਆਯੋਜਿਤ ਉਕਤ ਮੂਟ ਕੋਰਟਾਂ ’ਚ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆਈ. ਸੀ.) 9ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 5 ਟੀਮਾਂ, ਬੀ. ਕਾਮ. ਐੱਲ. ਐੱਲ. ਬੀ. (ਐੱਫ਼. ਵਾਈ. ਆਈ. ਸੀ.) 9ਵਾਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 2 ਟੀਮਾਂ ਅਤੇ ਐੱਲ. ਐੱਲ. ਬੀ. (ਟੀ. ਵਾਈ. ਸੀ.) 5ਵੇਂ ਸਮੈਸਟਰ ਦੀਆਂ 2 ਟੀਮਾਂ ਨੇ ਖਪਤਕਾਰ ਸੁਰੱਖਿਆ, ਐੱਲ. ਜੀ. ਬੀ. ਟੀ. ਕਿਊ., ਮਾਈਟਰ ਕਸਟੱਡੀ, ਕੰਟਰੈਕਟ, ਤਲਾਕ ਅਤੇ ਸੰਵਿਧਾਨ ਸਬੰਧਿਤ ਕਾਨੂੰਨ ਆਦਿ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।
ਇਸ ਮੌਕੇ ਡਾ: ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਆਯੋਜਿਤ ਮੂਟ ਕੋਰਟਾਂ ’ਚ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਦੇ ਸੀਨੀਅਰ ਵਕੀਲ ਸ੍ਰੀ ਮੁਕੇਸ਼ ਨੰਦਾ, ਸ੍ਰੀ ਸੁਨੀਲ ਨਈਅਰ, ਸ੍ਰੀ ਮਨੀਸ਼ ਬਜਾਜ, ਸ੍ਰੀ ਰਾਜੇਸ਼ ਭੰਡਾਰੀ, ਸ੍ਰੀ ਅਮਨ ਮੋਂਗਾ, ਸ੍ਰੀ ਨਰੇਸ਼ ਮੈਣੀ, ਸ੍ਰੀ ਸੁਕਰਨ ਕਾਲੀਆ, ਸ੍ਰੀਮਤੀ ਕਿਰਪਾਲ ਕੌਰ ਅਤੇ ਸ੍ਰੀ ਅਸ਼ਵਨੀ ਸ਼ਰਮਾ ਨੇ ਸਿਵਲ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਅਫਸਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਕੇਸਾਂ ਦੀ ਤਿਆਰੀ ਪ੍ਰੈਕਟੀਕਲ ਟ੍ਰੇਨਿੰਗ ਦੇ ਕੋਆਰਡੀਨੇਟਰ ਡਾ: ਸੀਮਾ ਰਾਣੀ ਅਤੇ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ: ਹਰਪ੍ਰੀਤ ਕੌਰ, ਡਾ: ਰਸ਼ਿਮਾ ਚੰਗੋਤਰਾ, ਡਾ: ਪੂਰਨਿਮਾ ਖੰਨਾ, ਡਾ: ਦਿਵਿਆ ਸ਼ਰਮਾ, ਡਾ: ਮੋਹਿਤ ਸੈਣੀ, ਡਾ: ਰੇਣੂ ਸੈਣੀ, ਡਾ: ਪਵਨਦੀਪ ਕੌਰ ਅਤੇ ਡਾ: ਗੁਰਜਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੌਕੇ ਉਕਤ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਵਿਦਿਆਰਥੀਆਂ ਵੱਲੋਂ ਮੁਕੱਦਮੇ ਤਿਆਰ ਕਰਨ ਦੀ ਸ਼ਲਾਘਾ ਕਰਦਿਆਂ ਭਵਿੱਖ ਲਈ ਅਦਾਲਤਾਂ ’ਚ ਅਸਲ ਅਭਿਆਸ ਦੌਰਾਨ ਕੇਸਾਂ ਨੂੰ ਤਿਆਰ ਕਰਨ ’ਚ ਸਖ਼ਤ ਮਿਹਨਤ ਕਰਨ ਸਬੰਧੀ ਉਤਸ਼ਾਹਿਤ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ: ਗੁਣੀਸ਼ਾ ਸਲੂਜਾ, ਪ੍ਰੋ: ਹਰਜੋਤ ਕੌਰ, ਪ੍ਰੋ: ਜਸਦੀਪ ਸਿੰਘ, ਪ੍ਰੋ: ਹੇਮਾ ਸਿੰਘ, ਪ੍ਰੋ: ਮਨਸੀਰਤ ਕੌਰ ਆਦਿ ਹਾਜ਼ਰ ਸਨ।