Punjab

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ ਸ਼ੈਲੀ ਕਾਰਨ ਪੈਦਾ ਹੋ ਰਹੀਆਂ ਗਰਦਨ ਅਤੇ ਪਿੱਠ ਦਰਦ ਵਰਗੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੇ ਇਲਾਜ ਸਬੰਧੀ ਮੁਫ਼ਤ ਫਿਜ਼ੀਓਥੈਰੇਪੀ ਇਲਾਜ ਕੈਂਪ ਲਗਾਇਆ ਗਿਆ। ਕੈਂਪ ਦਾ ਆਯੋਜਨ ਮਾਸਪੇਸ਼ੀਆਂ ’ਚ ਕੜਵੱਲ, ਗਲਤ ਢੰਗ ਨਾਲ ਉਠਣ-ਬੈਠਣ ਦੀਆਂ ਆਦਤਾਂ ਕਾਰਨ ਗਰਦਨ ਅਤੇ ਪਿੱਠ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਉਪਚਾਰਕ ਸਿੱਖਿਆ ਪ੍ਰਦਾਨ ਕਰਨ ਦੇ ਟੀਚੇ ਨਾਲ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਭਾਗ ਮੁੱਖੀ ਡਾ. ਵਰਿੰਦਰ ਕੌਰ ਅਤੇ ਸਬੰਧਿਤ ਸਮੂੰਹ ਸਟਾਫ਼ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਕਾਲਜ ਭਵਿੱਖ ’ਚ ਵੀ ਅਜਿਹੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਕਾਰਨ ਲੱਭਣ ਲਈ ਉਨ੍ਹਾਂ ਤੋਂ ਪਹਿਲਾਂ ਪ੍ਰਸ਼ਨਾਵਲੀ ਕੀਤੀ ਗਈ ਅਤੇ ਫ਼ਿਰ ਬਿਮਾਰੀ ਦੇ ਖਾਸ ਲੱਛਣਾਂ ਦੇ ਅਧਾਰ ’ਤੇ ਹਰੇਕ ਮਰੀਜ਼ ਦੇ ਸਰੀਰਿਕ ਲੋੜ ਅਨੁਸਾਰ ਬਿਮਾਰੀ ਦਾ ਨਿਦਾਨ ਕਰਨ ਲਈ ਵੱਖ—ਵੱਖ ਪ੍ਰੋਟੋਕੋਲ ਤਿਆਰ ਕੀਤੇ ਗਏ।

ਉਨ੍ਹਾਂ ਕਿਹਾ ਕਿ ਡਾ. ਵਰਿੰਦਰ ਕੌਰ ਦੀ ਨਿਗਰਾਨੀ ਹੇਠ ਲਗਾਏ ਇਸ ਕੈਂਪ ’ਚ ਕਾਲਜ ਕੈਂਪਸ ਅਤੇ ਆਲੇ ਦੁਆਲੇ ਤੋਂ ਅਣ-ਗਿਣਤ ਬਿਮਾਰੀ ਨਾਲ ਪੀੜ੍ਹਤ ਮਰੀਜ਼ਾਂ ਨੇ ਮੁਫ਼ਤ ਇਲਾਜ ਦਾ ਲਾਹਾ ਲਿਆ। ਉਨ੍ਹਾਂ ਕਿਹਾ ਕਿ ਫਿਜ਼ੀਓਥੈਰੇਪੀ ਮਾਹਿਰਾਂ ਦੀ ਟੀਮ ’ਚ ਡਾ. ਮਾਨਸੀ ਤੁਲੀ, ਡਾ. ਅਨਮੋਲਦੀਪ ਕੌਰ, ਡਾ. ਸੰਦੀਪ ਪਾਲ, ਡਾ. ਗੁਰਲੀਨ ਕੌਰ, ਡਾ. ਸਤਕਾਰਜੀਤ ਕੌਰ, ਡਾ. ਮਨਸਿਮਰਤ ਕੌਰ, ਡਾ. ਕੁਲਵੰਤ ਕੌਰ, ਡਾ. ਸੰਦੀਪ ਕੌਰ, ਡਾ. ਕਿਰਨ ਅਰੋੜਾ, ਡਾ. ਅਰਪਨਦੀਪ ਕੌਰ, ਡਾ. ਰੀਆ ਕੁਲਰ, ਡਾ. ਸ਼ੁਭਕਰਮਨਪ੍ਰੀਤ ਕੌਰ ਆਦਿ ਨੇ ਮਰੀਜ਼ਾਂ ਦਾ ਇਲਾਜ ਕੀਤਾ।

Related posts

ਹੁਣ ਪੰਜਾਬ ’ਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ

editor

ਅੱਧੀ ਮਿਆਦ ਪੂਰੀ ਹੋਈ ਪਰ ਆਪ ਸਰਕਾਰ ਨੇ ਪੰਜਾਬ ਜਾਂ ਪੰਜਾਬੀਆਂ ਲਈ ਕੱਖ ਨਹੀਂ ਕੀਤਾ: ਅਕਾਲੀ ਦਲ

editor

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

editor