ਅੰਮ੍ਰਿਤਸਰ – ਭਾਈ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਆਉਂਦੀਆਂ ਚੋਣਾਂ ਵਿਚ ਸਮਾਜਿਕ ਦੋਖੀ ਪਾਰਟੀਆਂ ਦੇ ਸਮਾਜਿਕ ਬਾਈਕਾਟ ਦੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ। ਇਸ ਮੌਕੇ ਆਪਣੇ ਭੇਜੇ ਵੀਡੀਓ ਸੰਦੇਸ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਬੇਸ਼ੱਕ ਜਾਨ ਦੇਣੀ ਪਈ, ਪਰ ਜਾਬਰ ਹਕੂਮਤ ਦਾ ਜ਼ੁੁਲਮੀ ਚਿਹਰਾ ਸੰਸਾਰ ਸਾਹਮਣੇ ਲਿਆਂਦਾ।ਦੁਨੀਆ ਨੂੰ ਦੱਸਿਆ ਕਿ ਆਜ਼ਾਦ ਭਾਰਤ ਵਿਚ ਅੱਜ ਵੀ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ। ਸਮਾਗਮ ਵਿਚ ਭਾਈ ਨਰਾਇਣ ਸਿੰਘ, ਸੁਖਵਿੰਦਰ ਸਿੰਘ ਸ਼ਹਿਜਾਦਾ, ਭਾਈ ਪਰਗਟ ਸਿੰਘ ਚੋਗਾਵਾਂ, ਕੰਵਰਪਾਲ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਬਲੇਰ, ਹਰਦਿਆਲ ਸਿੰਘ ਘਰਿਆਲਾ, ਗੁਰਬਚਨ ਸਿੰਘ ਜਲੰਧਰ, ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਆਖਿਰ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਸੰਗਤਾਂ ਵਲੋਂ ਦਿੱਤੇ ਸਹਿਯੋਗ ਦੇ ਰਿਣੀ ਰਹਿਣਗੇ। ਇਸ ਮੌਕੇ ਸਰਬਜੀਤ ਸਿੰਘ ਵੇਰਕਾ, ਜੋਬਨਜੀਤ ਹੋਠੀਆਂ, ਗੁਰਮੇਜ ਸਿੰਘ ਖਿੱਦੋਵਾਲੀ, ਗੁਰਜੀਤ ਸਿੰਘ ਤਰਸਿੱਕਾ, ਪਰਵੀਨ ਕੁਮਾਰ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਜੋਗਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ ਪਾਲਸੌਰ, ਹਰਮਨਦੀਪ ਸਿੰਘ, ਕਿਰਪਾਲ ਸਿੰਘ ਰੰਧਾਵਾ, ਦਲਜੀਤ ਸਿੰਘ ਪੰਡੋਰੀ, ਸੁਖਚੈਨ ਸਿੰਘ ਬਹਿਲਾਂ, ਜਸਬੀਰ ਸਿੰਘ ਪੱਟੀ, ਕੁਲਵੰਤ ਸਿੰਘ ਪੱਧਰੀ, ਸਤਵੰਤ ਸਿੰਘ ਮਾਣਕ, ਆਦਿ ਮੌਜੂਦ ਸਨ।