News Breaking News Latest News Punjab

ਖੇਡਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ : ਯੋਗਰਾਜ ਸਿੰਘ

ਦਿੜ੍ਹਬਾ – ਮਸ਼ਹੂਰ ਕ੍ਰਿਕਟਰ ਅਤੇ ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਪੰਜਾਬ ਦਾ ਜਵਾਨੀ ਜਿਹੜੀ ਕਿ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੀ ਹੈ, ਉਸ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਦੀ ਸ਼ਕਤੀ ਨੂੰ ਖੇਡਾਂ ਰਾਹੀਂ ਇਸਤੇਮਾਲ ਕਰ ਕੇ ਜਿੱਥੇ ਤੰਦਰੁਸਤ ਬਣਾਇਆ ਜਾ ਸਕਦਾ ਹੈ, ਉਥੇ ਦੇਸ਼ ਦਾ ਸੁਡੋਲ ਨਿਰਮਾਣ ਵੀ ਕੀਤਾ ਜਾ ਸਕਦਾ ਹੈ।ਯੋਗਰਾਜ ਸਿੰਘ ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ ਪ੍ਰੀਮਿਆਰ ਲੀਗ ਦੀ ਸ਼ੁਰੂਆਤ ਦੇ ਸਬੰਧਤ ਵਿੱਚ ਪਹੁੰਚਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਪਿਆ ਦਾ ਕੰਮ ਬੱਚੇ ਪੈਦਾ ਕਰਨ ਨਾਲ ਹੀ ਫਰਜ਼ ਪੂਰਾ ਨਹੀਂ ਹੁੰਦਾ ਹਰੇਕ ਬੱਚੇ ਨੂੰ ਚੰਗਾ ਨਾਗਰਿਕ ਬਣਾਉਣ ਲਈ ਉਨ੍ਹਾਂ ਨੂੰ ਤਪਦੀ ਕੁਠਾਲੀ ਵਿੱਚੋਂ ਕੱਢਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਉਹ ਦਿੜ੍ਹਬਾ ਅੰਦਰ ਕ੍ਰਿਕਟ ਦੀ ਅਕੈਡਮੀ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਨ। ਜੇਕਰ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਤਾਂ ਇਸ ਪੇਂਡੂ ਇਲਾਕੇ ਵਿੱਚੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਜੋ ਟੇਲੈਂਟ ਪਿੰਡਾਂ ਵਿੱਚ ਹੈ ਉਹ ਕਿਸੇ ਵੀ ਸ਼ਹਿਰੀ ਵਿੱਚ ਨਹੀਂ ਮਿਲ ਸਕਦਾ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਖੇਡਾਂ ਵਿੱਚ ਲਾਉਣਾ ਬਹੁਤ ਜ਼ਰੂਰੀ ਹੈ।ਯੋਗਰਾਜ ਸਿੰਘ ਦੀ ਪਤਨੀ ਅਤੇ ਵਾਈਐੱਸਪੀਐੱਲ ਦੀ ਫਾਊਂਡਰ ਚੇਅਰਪਰਸਨ ਨੀਨਾ ਬੁੰਧੇਲ ਨੇ ਕਿਹਾ ਕਿ ਯੋਗਰਾਜ ਸਿੰਘ ਪੰਜਾਬ ਦੇ ਹਰ ਪੰਜਾਬੀ ਅੰਦਰ ਯੁਵਰਾਜ ਵੇਖ ਰਹੇ ਹਨ ਇਸ ਕਰਕੇ ਉਹ ਪਿੰਡਾਂ ਵਿੱਚੋਂ ਅਨੇਕਾਂ ਯੁਵਰਾਜ ਸਿੰਘ ਪੈਦਾ ਕਰਨਾ ਉਨ੍ਹਾਂ ਦਾ ਮਕਸਦ ਹੈ। ਯੋਗਰਾਜ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਸਕੂਲ ਦੇ ਐੱਮਡੀ ਪੰਕਜ ਗੁਗਲਾਨੀ ਅਤੇ ਚੇਅਰਮੈਨ ਰਾਮਪਾਲ ਨੇ ਯੋਗਰਾਜ ਸਿੰਘ ਅਤੇ ਉਸ ਦੀ ਟੀਮ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਡੀਐੱਸਪੀ ਪ੍ਰਿਥਵੀ ਸਿੰਘ ਚਾਹਲ, ਪੁਨੀਤ ਬਾਂਸਲ, ਕੈਪਟਨ ਗੁਲਾਬ ਸਿੰਘ ਅਤੇ ਹੋਰ ਹਾਜ਼ਰ ਸਨ।

Related posts

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin