Breaking News Latest News News Punjab

ਗ਼ਲਤੀ ਨਾਲ ਭਾਰਤ ਅੰਦਰ ਦਾਖਲ ਹੋਏ ਪਾਕਿ ਨਾਗਰਿਕ ਨੂੰ ਬੀਐੱਸਐੱਫ ਨੇ ਪਾਕਿ ਰੇਂਜ਼ਰਜ਼ ਹਵਾਲੇ ਕੀਤਾ

ਅਟਾਰੀ – ਇੱਕ ਪਾਕਿਸਤਾਨੀ ਨਾਗਰਿਕ ਜੋ 20 ਅਗਸਤ ਨੂੰ ਬਾਰਡਰ ਪਿਲਰ ਨੰਬਰ 99/ 8 ਰਸਤੇ ਪਾਕਿ-ਭਾਰਤ ਸਰਹੱਦ ਦਰਮਿਆਨ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਕੇ ਭਾਰਤ ਅੰਦਰ ਦਾਖਲ ਹੋ ਗਿਆ ਸੀ ਨੂੰ ਭਾਰਤ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਨੇ ਹਿਰਾਸਤ ਵਿਚ ਲੈ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਜਦੋਂ ਹਿਰਾਸਤ ਵਿਚ ਲਏ ਪਾਕਿ ਨਾਗਰਿਕ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਂ ਨਦੀਮ ਰਹਿਮਾਨ ਪੁੱਤਰ ਜ਼ੁਲਫਕਾਰ ਫੌਜੀ ਉਮਰ 20 ਸਾਲ ਵਾਸੀ ਮਿਰਜ਼ਾ ਵਿਰਕਾ ਪਾਕਿਸਤਾਨ ਸਾਹਮਣੇ ਆਇਆ।ਹਿਰਾਸਤ ਵਿਚ ਲਏ ਗਏ ਪਾਕਿ ਨਾਗਰਿਕ ਨੇ ਸੀਮਾ ਸੁਰੱਖਿਆ ਬਲ ਨੂੰ ਦੱਸਿਆ ਕਿ ਉਹ ਅਣਜਾਣੇ ਵਿਚ ਪਾਕਿ-ਭਾਰਤ ਸਰਹੱਦ ਪਾਰ ਕਰ ਕੇ ਭਾਰਤ ਅੰਦਰ ਦਾਖਲ ਹੋ ਗਿਆ ਸੀ।ਇਸ ਮੌਕੇ ਜਦੋਂ ਸੀਮਾ ਸੁਰੱਖਿਆ ਬਲ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।
ਸੀਮਾ ਸੁਰੱਖਿਆ ਬਲ ਵਲੋਂ ਆਪਣੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਉਹਨਾਂ ਨੇ ਇਸ ਸਾਰੇ ਮਾਮਲੇ ਬਾਰੇ ਪਾਕਿ ਰੇਂਜ਼ਰਾਂ ਨਾਲ ਸੰਪਰਕ ਕਰਕੇ ਬੀਤੀ ਰਾਤ ਮਾਨਵਤਾ ਦਾ ਆਧਾਰ ‘ਤੇ ਸਬ ਇੰਸਪੈਕਟਰ ਅਮਿਤ ਸਿੰਘ ਨੇ ਅਟਾਰੀ- ਵਾਹਗਾ ਸਰਹੱਦ ਰਸਤੇ ਪਾਕਿ ਨਾਗਰਿਕ ਨੂੰ ਬੀਤੀ ਰਾਤ ਪਾਕਿ ਰੇਂਜ਼ਰ ਸ਼ਹਿਜਾਦ ਫੈਜ਼ਲ ਹਵਾਲੇ ਕਰ ਦਿੱਤਾ। ਇਥੇ ਇਹ ਜਿਕਰਯੋਗ ਹੈ ਕਿ ਸੀਮਾ ਸੁਰੱਖਿਆ ਬਲ 9 ਪਾਕਿ ਨਾਗਰਿਕਾਂ ਨੂੰ ਜੋ ਅਣਜਾਣੇ ਵਿਚ ਸਰਹੱਦ ਪਾਰ ਕਰਕੇ ਭਾਰਤ ਆ ਗਏ ਸਨ, ਨੂੰ ਪਾਕਿ ਹਵਾਲੇ ਕਰ ਚੁੱਕੇ ਹਨ।

Related posts

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin

ਮੁੱਖ ਮੰਤਰੀ ਨੇ 216 ਅਤਿ ਆਧੁਨਿਕ ਸਫ਼ਾਈ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ !

admin