ਚੰਡੀਗੜ੍ਹ – ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੀ ਚੱਠਾ ਨਾਮਕ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਵਲੋਂ ਇਕ ਪੋਸਟ ਵੀ ਸ਼ੇਅਰ ਕੀਤੀ ਗਈ। ਜਿਸ ਵਿਚ ਉਨ੍ਹਾਂ ਲਿਖਿਆ ਕਿ ਕਰਨ ਔਜਲਾ ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ।
ਕਦੋਂ ਤੱਕ ਦੋਸਤਾਂ ਦਾ ਨੁਕਸਾਨ ਕਰਵਾਏਗਾ। ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ। ਕਦੋਂ ਤੱਕ ਆਪਣਾ ਪਤਾ ਬਦਲੇਗਾ? ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਆਵੇਗਾ।
ਦੱਸ ਦੇਈਏ ਕਿ ਸਰੀ ‘ਚ ਜਿਸ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਹੁੰਦਾ ਸੀ। 5 ਮਹੀਨੇ ਪਹਿਲਾਂ ਹੀ ਇਥੇ ਨਵਾਂ ਮਾਲਕ ਆਇਆ। ਘਰ ‘ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਫ ਵੇਖੇ ਜਾ ਸਕਦੇ ਹਨ।
ਕਰਨ ਔਜਲਾ ਨੂੰ ਬੀਤੇ ਸਮੇਂ ਵਿੱਚ ਜਾਨੋ ਮਾਰਨ ਦੀ ਧਮਕੀ ਆਈ ਸੀ ਅਤੇ ਦੱਸਿਆ ਜਾ ਰਿਹਾ ਕਿ ਇਹ ਹਮਲਾ ਚੱਠਾ ਸਮੂਹ ਦੁਆਰਾ ਕੀਤਾ ਗਿਆ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਚੱਠਾ ਗਰੁੱਪ ਨੇ ਲਿਖਿਆ ਹੈ ਕਿ ‘ਕਰਨ ਔਜਲਾ ਕਿੰਨਾ ਚਿਰ ਆਪਣੇ ਦੋਸਤਾਂ ਦਾ ਨੁਕਸਾਨ ਕਰਵਾਉਦਾ ਰਹੇਗਾ। ਸਾਨੂੰ ਤੇਰੀ ਭੈਣ ਦਾ ਘਰ ਪਤਾ ਹੈ, ਅਤੇ ਤੇਰੀ ਨਾਲ ਵਾਲੀ ਦਾ ਬਟੀਕ ਵੀ ਪਤਾ ਹੈ, ਪਰ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਉਂਦੇ, ਤੇਰਾ ਕਨੇਡਾ ਵਿੱਚ ਹੀ ਆਹ ਹਾਲ ਕਰਤਾ, ਜਦੋਂ ਤੇਰਾ ਯੂਰਪ ਦਾ ਟੂਰ ਲੱਗੂਗਾ ਤਾਂ ਅਸੀਂ ਉਥੇ ਵੀ ਤੇਰੀ ਵੈਟ ਕਰਾਂਗੇ। ਇੰਡੀਆਂ ਵਿੱਚ ਵੀ ਤੇਰੀ ਵੈਟ ਕਰਦੇ ਹਾਂ ਕਦੋਂ ਕੁ ਤੱਕ ਐੱਡਰੈੱਸ ਬਦਲ ਬਦਲ ਕੇ ਰਹੇਗਾ। ਅੱਜ ਨਹੀਂ ਤਾਂ ਕੱਲ਼ ਹੱਥ ਆ ਹੀ ਜਾਵੇਗਾ। ਬਦਮਾਸ਼ੀ ਦੇ ਇੱਕਲੇ ਗੀਤ ਹੀ ਗਾ ਸਕਦਾ ਹੈ ਤੂੰ।’