ਅਹਿਮਦਾਬਾਦ – ਆਪਣੇ ਸਮਰਥਕਾਂ ‘ਚ ਦਾਦਾ ਦੇ ਨਾਂ ਨਾਲ ਮਸ਼ਹੂਰ ਭੁਪੇਂਦਰ ਪਟੇਲ ਨੇ ਅੱਜ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਦੇ ਰੂਪ ‘ਚ ਰਾਜ ਭਵਨ ‘ਚ ਸਹੁੰ ਚੁੱਕੀ। ਗੁਜਰਾਤ ਦੇ ਸੀਐਮ ਆਹੁਦੇ ਦੀ ਸਹੁੰ ਲੈਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਪੇਂਦਰ ਪਟੇਲ ਨੂੰ ਵਧਾਈ ਦਿੱਤੀ। ਪੀਐਮ ਨੇ ਟਵੀਟ ਕੀਤਾ, ਮੈਂ ਉਨ੍ਹਾਂ ਨੂੰ ਸਾਲਾਂ ਤੋਂ ਜਾਣਦਾ ਹਾਂ ਤੇ ਮੈਨੂੰ ਉਨ੍ਹਾਂ ਦਾ ਕੰਮਕਾਰ ਦੇਖਿਆ ਹੈ ਚਾਹੇ ਉਹ ਭਾਜਪਾ ਸੰਗਠਨ ‘ਚ ਹੋਵੇ ਜਾਂ ਨਾਗਰਿਕ ਪ੍ਰਸ਼ਾਸਨ ਤੇ ਭਾਈਚਾਰਕ ਸੇਵਾ ‘ਚ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਗੁਜਰਾਤ ਦੇ ਨਵੇਂ ਸੀਐਮ ਭੁਪੇਂਦਰ ਪਟੇਲ ਨੂੰ ਵਧਾਈ ਦਿੱਤੀ। ਸਮਾਗਮ ‘ਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ, ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸ਼ਿੰਘ ਚੌਹਾਨ, ਗੋਆ ਦੇ ਸੀਐਮ ਪ੍ਰਮੋਦ ਸਾਵੰਤ ਸਣੇ ਬੀਜੇਪੀ ਸ਼ਾਸਿਤ ਸੂਬਿਆਂ ਦੇ ਸੀਐਮ ਵੀ ਮੌਜੂਦ ਸੀ।