News Breaking News India Latest News

ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਐਂਟੀਬਾਡੀ ਦੇ ਇਸਤੇਮਾਲ ’ਚ WHO ਨੇ ਕੀਤੀ ਸਿਫਾਰਿਸ਼

ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਐਂਟੀਬਾਡੀ ਇਲਾਜ ਦੀ ਸਿਫਾਰਿਸ਼ ਕੀਤੀ ਹੈ। ਬੀਐੱਮਜੇ ’ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਵਿਸ਼ਵ ਸਿਹਤ ਸੰਗਠਨ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਸਪਤਾਲ ’ਚ ਬਰਤੀ ਹੋਣ ਵਾਲੇ ਉੱਚ ਜੋਖਮ ਵਾਲੇ ਜਾਂ ਗੰਬੀਰ ਬਿਮਾਰੀ ਵਾਲੇ ਲੋਕਾਂ ਨੂੰ ਦੋ ਐਂਟੀਬਾਡੀ ਇਲਾਜ ਦਿੱਤਾ ਜਾਣਾ ਚਾਹੀਦਾ। WHO ਗਾਈਡਲਾਈਨਜ਼ ਡਿਵੈੱਲਪਮੈਂਟ ਗਰੁੱਪ ਪੈਨਲ ਕੋਰੋਨਾ ਮਰੀਜ਼ਾਂ ਦੇ ਦੋ ਵੱਖਰੇ ਗਰੁੱਪਾਂ (GDG) ਲਈ Casirivimab ਤੇ Imdevimab ਦੇ ਕਾਂਬੀਨੇਸ਼ਨ ਨਾਲ ਇਲਾਜ ਦੀ ਸਿਫਾਰਿਸ਼ ਕਰਦਾ ਹੈ।ਪਹਿਲਾਂ ਇਸ ਤਰ੍ਹਾਂ ਦੇ ਗੈਰ-ਗੰਭੀਰ ਕੋਰੋਨਾ ਰੋਗੀ ਹਨ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਹੋਣ ਦਾ ਸਭ ਤੋਂ ਜ਼ਿਆਦਾ ਜੋਖਮ ਹਨ ਤੇ ਦੂਜੇ ਉਹ ਗੰਭੀਰ ਜਾਂ ਗੰਭਰੀ ਕੋਰੋਨਾ ਪਾਲੇ ਹਨ ਜੋ ਸੀਰੋ-ਨੈਗੇਟਿਵ ਹਨ, ਜਿਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਸਰੀਰ ਨੇ ਕੋਰੋਨਾ ਸੰਕ੍ਰਮਣ ਦੇ ਪ੍ਰਤੀ ਐਂਟੀਬਾਡੀ ਪ੍ਰਤੀਕਿਰਿਆ ਨਹੀਂ ਦਿੱਤੀ। ਯਾਨੀ ਕੋਈ ਐਂਟੀਬਾਡੀ ਨਹੀਂ ਬਣੀ। ਪਹਿਲੀ ਸਿਫਾਰਿਸ਼ ਤਿੰਨ ਟ੍ਰਾਇਲਾਂ ਦੇ ਨਵੇਂ ਸਬੂਤਾਂ ’ਤੇ ਆਦਾਰਿਤ ਹੈ ਜਿਨ੍ਹਾਂ ਦੀ ਅਜੇ ਤਕ ਸਮੀਖਿਆ ਨਹੀਂ ਕੀਤੀ ਗਈ। ਟ੍ਰਾਇਲ ਤੋਂ ਪਤਾ ਚਲਦਾ ਹੈ ਕਿ ਕਾਸਿਰਿਵਿਮੈਬ ਤੇ ਇਮਦੇਵੀਮੈਬ ਗੰਭੀਰ ਬਿਮਾਰੀ ਦੇ ਉੱਚ ਜੋਖਮ ਵਾਲੇ ਲੋਕਾਂ ’ਚ ਹਸਪਤਾਲ ’ਚ ਭਰਤੀ ਹੋਣ ਤੇ ਲੱਛਣਾਂ ਦੀ ਮਿਆਦ ਨੂੰ ਘੱਟ ਕਰ ਸਕਦੇ ਹਨ, ਜਿਵੇਂ ਕਿ ਬਿਨਾਂ ਟੀਕਾਕਰਨ ਵਾਲੇ ਬਜ਼ੁਰਗ ਜਾਂ ਇਮਊਨੋਸਪ੍ਰੈਸਡ ਕੋਰੋਨਾ ਮੀਰਜ਼।ਦੂਜੀ ਸਿਫਾਰਿਸ਼ ਇਕ ਹੋਰ ਪ੍ਰੀਖਿਆ ਦੇ ਅੰਕੜਿਆਂ ’ਤੇ ਆਧਾਰਿਤ ਹੈ ਜੋ ਦਿਖਦਾ ਹੈ ਕਿ ਦੋ ਐਂਟੀਬਾਡੀ ਸੰਭਵ : ਮੌਤਾਂ ਨੂੰ ਘੱਟ ਕਰਦੀ ਹੈ ਤੇ ਸੀਰੋਨੈਗੇਟਿਵ ਮਰੀਜ਼ਾਂ ’ਚ ਯਾਂਤਿ੍ਰਕ ਵੈਂਟੀਲੇਸ਼ਨ ਦੀ ਜ਼ਰੂਰਤ ਹੁੰਦੀ ਹੈ। ਇਸ ਅਭਿਆਨ ਤੋਂ ਪਤਾ ਚਲਦਾ ਹੈ ਕਿ ਕਾਸਿਰਿਵਿਮੈਬ ਤੇ ਇਮਦੇਵੀਮੈਬ ਦੇ ਨਾਲ ਇਲਾਜ ਨਾਲ ਗੰਭੀਰ ਬਿਮਾਰ ਮਰੀਜ਼ਾਂ ’ਚ ਪ੍ਰਤੀ 1,000 ’ਚ 49 ਘੱਟ ਮੌਤਾਂ ਹੋਈਆਂ ਤੇ ਗੰਭੀਰ ਰੂਪ ਨਾਲ ਮਰੀਜ਼ਾਂ ’ਚ 87 ਤੋਂ ਘੱਟ ਮੌਤਾਂ ਹੋਈਆਂ ਹਨ। ਪੈਨਲ ਨੇ ਕਿਹਾ ਕਿ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਵਾ ਮਰੀਜ਼ਾਂ ਨੂੰ ਇਸ ਐਂਟੀਬਾਡੀ ਇਲਾਜ ਨਾਲ ਕੋਈ ਫਾਇਦਾ ਨਹੀਂ ਮਿਲੇਗਾ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin