ਦੇਹਰਾਦੂਨ – ਉੱਤਰਖੰਡ ’ਚ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਲਈ ਸ਼ਾਸਨ ਨੇ ਸ਼ੁੱਕਰਵਾਰ ਦੇਰ ਸ਼ਾਮ ਯਾਤਰਾ ਸਬੰਧੀ ਨਿਰਦੇਸ਼ ਜਾਰ ਕਰ ਦਿੱਤੇ। ਚਾਰਾਂ ਧਾਮਾਂ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਯਾਤਰੀਆਂ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗਣ ਦਾ ਸਰਟੀਫਿਕੇਟ ਤੇ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਹੈ। ਕੋਰੋਨਾ ਇਨਫੈਕਸ਼ਨ ਤੋਂ ਜ਼ਿਆਦਾ ਪ੍ਰਭਾਵਿਤ ਤਿੰਨ ਸੂਬਿਆਂ ਲਈ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦੇ ਬਾਵਜੂਦ ਯਾਤਰਾ ਦੀ ਮਿਤੀ ਤੋਂ ਵੱਧ ਤੋਂ ਵੱਧ 72 ਘੰਟੇ ਪਹਿਲਾਂ ਦੀ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਧਾਮਾਂ ’ਚ ਇਕ ਵਾਰ ’ਚ ਤਿੰਨ ਸ਼ਰਧਾਲੂਆਂ ਨੂੰ ਹੀ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕੁੰਡਾਂ ’ਚ ਇਸ਼ਨਾਨ ’ਤੇ ਪਾਬੰਦੀ ਲਗਾਈ ਗਈ ਹੈ। ਯਾਤਰਾ ਨਾਲ ਸਬੰਧਤ ਨਿਰਦੇਸ਼ਾਂ ਦੀ ਪਾਲਣਾ ਨੂੰ ਪੱਕਾ ਬਣਾਉਣ ਲਈ ਯਾਤਰਾ ਦਾ ਰਸਤਿਆਂ ’ਤੇ ਬਣਾਈਆਂ ਗਈਆਂ ਚੈੱਕ ਪੋਸਟਾਂ ’ਚ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਨਿਚਰਵਾਰ ਤੋਂ ਹੀ ਹੇਮਕੁੰਡ ਸਾਹਿਬ ਦੀ ਯਾਤਰਾ ਵੀ ਸ਼ੁਰੂ ਹੋ ਜਾਵੇਗੀ।
previous post