ਲੰਡਨ – ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਕਿਹਾ ਕਿ ਪ੍ਰਿੰਸ ਚਾਰਲਸ ਦੇ ਰਾਜਾ ਬਣਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ‘ਕਵੀਨ ਕੰਸਾਰਟ’ ਦਾ ਦਰਜਾ ਮਿਲੇ। ਉਨ੍ਹਾਂ ਦੀ ਇਹ ਅਹਿਮ ਦਖ਼ਲਅੰਦਾਜ਼ੀ ਭਵਿੱਖ ਦੇ ਰਾਜਤੰਤਰ ਨੂੰ ਅਕਾਰ ਦੇਵੇਗੀ ਤੇ ਸ਼ਾਹੀ ਪਰਿਵਾਰ ’ਚ ਡਚੇਜ ਆਫ ਕਾਰਨੀਵਾਲ ਦਾ ਸਥਾਨ ਤੈਅ ਕਰੇਗੀ। ਬਰਤਾਨੀਆ ਦੇ ਸਿੰਘਾਸਨ ਦੀ ਵਾਗਡੋਰ ਸੰਭਾਲਣ ਦੀ 70ਵੀਂ ਵਰ੍ਹੇਗੰਢ ਮੌਕੇ ਸ਼ਨਿਚਰਵਾਰ ਨੂੰ 95 ਸਾਲਾ ਮਹਾਰਾਣੀ ਨੇ ਆਪਣਏ ਪਲੈਟੀਨਮ ਜੁਬਲੀ ਸੰਦੇਸ਼ ’ਚ 74 ਸਾਲਾ ਕੈਮਿਲਾ ਦੀ ਹਮਾਇਤ ਕੀਤੀ।
ਮਹਾਰਾਣੀ ਐਲਿਜ਼ਾਬੈੱਥ ਦੂਜੀ ਐਤਵਾਰ ਨੂੰ ਪਲੈਟੀਨਮ ਜੁਬਲੀ ਮਨਾਉਣ ਵਾਲੀ ਬਰਤਾਨੀਆ ਦੀ ਪਹਿਲੀ ਸ਼ਾਸਕ ਬਣ ਗਈ ਹੈ। ਯੂਨਾਈਟਡ ਕਿੰਗਡਮ ਤੇ ਰਾਸ਼ਟਰਮੰਡਲ ਸੱਤਾ ਦੇ ਲੋਕਾਂ ਦੀ ਸੇਵਾ ਦੇ ਉਨ੍ਹਾਂ ਦੇ 70 ਸਾਲ ਪੂਰੇ ਹੋ ਗਏ ਹਨ।
ਬ੍ਰਿਟਿਸ਼ ਸਲਤਨਤ ਦੇ ਵਾਰਸ ਪ੍ਰਿੰਸ ਚਾਰਲਸ ਦੀ ਕੈਮਿਲਾ ਪਾਰਕਰ ਨਾਲ ਪ੍ਰੇਮ ਵਿਆਹ ਤੋਂ ਬਾਅਦ ਉਨ੍ਹਾਂ ਦੇ ਵਾਰਸ ਸਬੰਧੀ ਸਵਾਲ ਉੱਠਣ ਲੱਗੇ ਸਨ। ਨਾਲ ਹੀ ਉਦੋਂ ਬ੍ਰਿਟਿਸ਼ ਸਲਤਨਤ ਵੱਲੋਂ ਕੈਮਿਲਾ ਨੂੁੰ ਮਹਾਰਾਣੀ ਦਾ ਦਰਜਾ ਨਾ ਦਿੱਤੇ ਜਾਣ ਦੀ ਸ਼ਰਤ ਵੀ ਲਗਾਈ ਗਈ ਸੀ ਪਰ ਹੁਣ ਬ੍ਰਿਟਿਸ਼ ਸਲਤਨਤ ਨੇ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਣ ਦੇ ਪਹਿਲੀ ਵਾਰ ਜਨਤਕ ਤੌਰ ’ਤੇ ਸਪੱਸ਼ਟ ਸੰਕੇਤ ਦਿੱਤੇ ਹਨ।
ਇਸ ਦੇ ਮੱਦੇਨਜ਼ਰ ਪ੍ਰਿੰਸ ਚਾਰਲਸ ਨੇ ਐਤਵਾਰ ਨੂੰ ਆਪਣੀ ਮਾਂ ਤੇ ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਦੇਸ਼ ਲਈ ਇਕਜੁਟ ਹੋਣ ਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸੇਵਾ ਲਈ ਜਸ਼ਨ ਮਨਾਉਣ ਦਾ ਮੌਕਾ ਹੈ। ਮਹਾਰਾਣੀ ਨੇ ਇਸ ਮੌਕੇ ਆਪਣੇ ਸੰਦੇਸ਼ ’ਚ ਕੈਮਿਲਾ ਲਈ ਜੋ ਕੁਝ ਕਿਹਾ ਸੀ ਉਸ ਲਈ ਚਾਰਲਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਮਹਾਰਾਣੀ ਨੇ ਆਪਣੀ ‘ਨਿਰਪੱਖ ਇੱਛਾ’ ਪ੍ਰਗਟਾਈ ਕਿ ਜਦੋਂ ਪ੍ਰਿੰਸ ਚਾਰਲਸ ਰਾਜਾ ਬਣੇ ਤਾਂ ਕੈਮਿਲਾ ਨੂੰ ਸ਼ਾਸਕ ਦੀ ਪਤਨੀ ਦੇ ਤੌਰ ’ਤੇ ਰਾਣੀ ਦੇ ਰੂਪ ’ਚ ਜਾਣਿਆ ਜਾਵੇ। ‘ਕਵੀਨ ਕੰਸਾਰਟ’ ਸ਼ਾਸਕ ਰਾਜਾ ਦੀ ਪਤਨੀ ਨੂੰ ਕਿਹਾ ਜਾਂਦਾ ਹੈ। ਆਪਣੇ ਸੰਦੇਸ਼ ’ਚ ਮਹਾਰਾਣੀ ਨੇ ਕਿਹਾ, ‘ਤੁਹਾਡੀ ਹਮਾਇਤ ਲਈ ਮੈਂ ਤੁਹਾਡੇ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ। ਤੁਸੀਂ ਮੇਰੇ ਪ੍ਰਤੀ ਜੋ ਭਰੋਸਾ ਤੇ ਲਗਾਅ ਬਣਾਈ ਰੱਖਿਆ ਹੈ, ਉਸ ਲਈ ਮੈਂ ਹਮੇਸ਼ਾ ਰਿਣੀ ਹਾਂ ਤੇ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਦੋਂ ਮੇਰਾ ਬੇਟਾ ਚਾਰਲਸ ਰਾਜਾ ਬਣੇਗਾ। ਮੈਂ ਜਾਣਦੀ ਹਾਂ ਕਿ ਤੁਸੀਂ ਜੋ ਹਮਾਇਤ ਮੈਨੂੰ ਦਿੱਤੀ ਹੈ ਉਹੀ ਤੁਸੀਂ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਦਿਓਗੇ। ਇਹ ਮੇਰੀ ਨਿਰਪੱਖ ਇੱਛਾ ਹੈ ਕਿ ਉਹ ਸਮਾਂ ਹੁਣ ਆਵੇਗਾ ਤਾਂ ਕੈਮਿਲਾ ਨੂੰ ‘ਕਵੀਨ ਕੰਸਾਰਟ’ ਦੇ ਰੂਪ ’ਚ ਜਾਣਿਆ ਜਾਵੇਗਾ ਤਾਂਕਿ ਉਹ ਆਪਣੀ ਸੇਵਾ ਜਾਰੀ ਰੱਖ ਸਕੇਗੀ ਤੇ ਉਨ੍ਹਾਂ ਨੂੰ ਬ੍ਰਿਟਿਸ਼ ਸ਼ਾਸਕ ਦੀ ਪਤਨੀ ਦੇ ਸਾਰੇ ਅਧਿਕਾਰ ਪ੍ਰਾਪਤ ਹੋਣਗੇ।’