International

ਚੀਨੀ ਵਿਗਿਆਨੀਆਂ ਨੇ ਰਚਿਆ ਇਤਿਹਾਸ, ਸਟੈਮ ਸੈੱਲਾਂ ਤੋਂ ਲੱਭਿਆ ਟਾਈਪ 1 ਸ਼ੂਗਰ ਦਾ ਸਫਲ ਇਲਾਜ

ਬੀਜਿੰਗ – ਚੀਨੀ ਵਿਗਿਆਨੀਆਂ ਨੇ ਸਟੈਮ ਸੈੱਲ ਟਰਾਂਸਪਲਾਂਟੇਸ਼ਨ ਰਾਹੀਂ ਟਾਈਪ 1 ਸ਼ੂਗਰ ਦੇ ਪੁਰਾਣੇ ਮਰੀਜ਼ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨੂੰ ਦੁਨੀਆ ਭਰ ‘ਚ ਆਪਣੀ ਕਿਸਮ ਦਾ ਪਹਿਲਾ ਕੇਸ ਕਿਹਾ ਜਾ ਰਿਹਾ ਹੈ। ਚੀਨੀ ਅਖਬਾਰ ‘ਦਿ ਪੇਪਰ’ ਦੀ ਰਿਪੋਰਟ ਮੁਤਾਬਕ 25 ਸਾਲਾ ਔਰਤ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਬੀਮਾਰੀ ਤੋਂ ਪੀੜਤ ਸੀ ਪਰ ਇਕ ਮਾਮੂਲੀ ਆਪਰੇਸ਼ਨ ਰਾਹੀਂ ਸੈੱਲ ਟਰਾਂਸਪਲਾਂਟੇਸ਼ਨ ਤੋਂ ਕਰੀਬ ਢਾਈ ਮਹੀਨਿਆਂ ਦੇ ਬਾਅਦ ਉਹ ਆਪਣੇ ਬਲੱਡ ਸ਼ੂਗਰ ਲੈਵਲ ਕੁਦਰਤੀ ਤੌਰ ‘ਤੇ ਕਾਬੂ ਕਰਨ ਦੇ ਸਮਰੱਥ ਹੈ। ਨਿਊਜ਼ ਆਰਗੇਨਾਈਜ਼ੇਸ਼ਨ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਰਿਪੋਰਟ ਮੁਤਾਬਕ ਇਸ ਆਪਰੇਸ਼ਨ ਨੂੰ ਸਿਰਫ਼ ਅੱਧਾ ਘੰਟਾ ਲੱਗਿਆ।ਇਸ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੀ ਟੀਮ ਨੇ ਪਿਛਲੇ ਹਫਤੇ ‘ਸੈੱਲ’ ਜਰਨਲ ‘ਚ ਇਸ ਦੇ ਨਤੀਜੇ ਪ੍ਰਕਾਸ਼ਿਤ ਕੀਤੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਤਿਆਨਜਿਨ ਫਸਟ ਸੈਂਟਰਲ ਹਸਪਤਾਲ ਅਤੇ ਪੇਕਿੰਗ ਯੂਨੀਵਰਸਿਟੀ’ ਦੇ ਖੋਜਕਰਤਾ ਵੀ ਅਧਿਐਨ ‘ਚ ਹਿੱਸਾ ਲੈਣ ਵਾਲਿਆਂ ਵਿਚ ਸ਼ਾਮਲ ਸਨ। ਹੁਣ ਤੱਕ, ਆਈਲੇਟ ਸੈੱਲਾਂ ਨੂੰ ਇੱਕ ਮਿ੍ਰਤਕ ਦਾਨੀ ਦੇ ਪੈਨਕ੍ਰੀਅਸ ਤੋਂ ਕੱਢਿਆ ਗਿਆ ਹੈ ਅਤੇ ਟਾਈਪ 1 ਡਾਇਬਟੀਜ਼ ਤੋਂ ਪੀੜਤ ਵਿਅਕਤੀ ਦੇ ਜਿਗਰ ‘ਚ ਟ੍ਰਾਂਸਪਲਾਂਟ ਕੀਤਾ ਗਿਆ ਹੈ ਤੇ ਇਸ ਪ੍ਰਕਿਰਿਆ ਨੂੰ ਇੱਕ ਪ੍ਰਭਾਵਸ਼ਾਲੀ ‘ਕਲੀਨਿਕਲ’ ਇਲਾਜ ਮੰਨਿਆ ਜਾਂਦਾ ਹੈ, ਪਰ ਦਾਨੀਆਂ ਦੀ ਕਮੀ ਕਾਰਨ ਇਸ ‘ਚ ਰੁਕਾਵਟ ਪੈਦਾ ਹੋ ਰਹੀ ਹੈ। ਪੈਨਕ੍ਰੀਅਸ ਵਿਚ ‘ਆਈਲੇਟ’ ਸੈੱਲ ‘ਇਨਸੁਲਿਨ’ ਅਤੇ ‘ਗਲੂਕਾਗਨ’ ਵਰਗੇ ਹਾਰਮੋਨ ਪੈਦਾ ਕਰਦੇ ਹਨ, ਜੋ ਫਿਰ ਖੂਨ ਦੇ ਪ੍ਰਵਾਹ ਵਿਚ ਦਾਖਲ ਹੁੰਦੇ ਹਨ ਅਤੇ ‘ਗਲੂਕੋਜ਼’ ਦੇ ਪੱਧਰਾਂ ਨੂੰ ਨਿਯਮਤ ਕਰਨ ਵਿਚ ਮਦਦ ਕਰਦੇ ਹਨ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਟਰੰਪ ਨੂੰ ਪੋਰਨ ਸਟਾਰ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ !

admin

ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਤੇ ਵਿੱਤ-ਮੰਤਰੀ ਵਲੋਂ ਅਸਤੀਫ਼ਾ !

admin