International

ਚੀਨ ’ਚ 39 ਸਾਲਾਂ ਬਾਅਦ ਸਭ ਤੋਂ ਘੱਟ ਹੋਏ ਵਿਆਹ !

ਬੀਜਿੰਗ – ਚੀਨ ’ਚ ਸਰਕਾਰ ਦੇ ਨੌਜਵਾਨ ਲੋਕਾਂ ਨੂੰ ਵਿਆਹ ਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕੀਤੇ ਜਾਣ ਦੇ ਬਾਵਜੂਦ ਦੇਸ਼ ’ਚ 2024 ’ਚ ਵਿਆਹ ਦੀ ਔਸਤ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ। ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੇਸ਼ ’ਚ ਤਲਾਕ ਲੈਣ ਦੀ ਗਿਣਤੀ ਵਧੀ ਹੈ। ਨਾਗਰਿਕ ਮਾਮਲਿਆਂ ਦੇ ਮੰਤਰਾਲੇ ਅਨੁਸਾਰ, ਪਿਛਲੇ ਸਾਲ ਸਿਰਫ 61 ਲੱਖ ਜੋੜਿਆਂ ਨੇ ਵਿਆਹ ਰਜਿਸਟਰ ਕਰਵਾਇਆ। 2023 ’ਚ ਹੋਏ ਵਿਆਹਾਂ ਦੇ ਮੁਕਾਬਲੇ 20.5 ਫ਼ੀਸਦੀ ਕਮੀ ਦਰਜ ਕੀਤੀ ਗਈ। ਮੰਤਰਾਲੇ ਵੱਲੋਂ 1986 ’ਚ ਵਿਆਹਾਂ ਦੀ ਗਿਣਤੀ ਦਾ ਰਿਕਾਰਡ ਸ਼ੁਰੂ ਕੀਤੇ ਜਾਣ ਤੋਂ ਬਾਅਦ ਤੋਂ ਇਹ ਸਭ ਤੋਂ ਘੱਟ ਗਿਣਤੀ ਹੈ। ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਬੀਤੇ ਸਾਲ 26 ਲੱਖ ਜੋੜਿਆਂ ਨੇ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ। ਪਿਛਲੇ ਸਾਲ ਦੇ ਮੁਕਾਬਲੇ ਅਜਿਹੇ ਮਾਮਲਿਆਂ ’ਚ 28000 ਦਾ ਵਾਧਾ ਹੋਇਆ ਹੈ।

Related posts

ਕੈਸ਼ ਪਟੇਲ ਐਫਬੀਆਈ ਦੇ ਨੌਵੇਂ ਡਾਇਰੈਕਟਰ ਵਜੋਂ ਨਿਯੁਕਤੀ !

admin

ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ: ਟਰੰਪ

admin

ਭਾਰਤ ਨੂੰ ਵਿੱਤੀ ਸਹਾਇਤਾ ਦੀ ਲੋੜ ਨਹੀਂ: ਟਰੰਪ

admin