International

ਚੀਨ ਦਾ ਪੁਲਾੜ ਯਾਨ ਚੰਦਰਮਾ ਦੀ ਸਤ੍ਹਾ ਤੋਂ ਪੱਥਰਾਂ ਅਤੇ ਮਿੱਟੀ ਦੇ ਨਮੂਨੇ ਲੈ ਕੇ ਰਵਾਨਾ

ਬੀਜਿੰਗ – ਚੀਨ ਦਾ ਕਹਿਣਾ ਹੈ ਕਿ ਚੰਦਰਮਾ ਦੇ ਦੂਰ ਦੁਰਾਡੇ ਦੇ ਹਿੱਸੇ ਤੋਂ ਪੱਥਰਾਂ ਅਤੇ ਮਿੱਟੀ ਦੇ ਨਮੂਨੇ ਲੈ ਕੇ ਜਾ ਰਹੇ ਪੁਲਾੜ ਯਾਨ ਨੇ ਚੰਦਰਮਾ ਦੀ ਸਤ੍ਹਾ ਨੂੰ ਵਾਪਸ ਧਰਤੀ ‘’ਤੇ ਪਰਤਣ ਲਈ ਰਵਾਨਾ ਹੋ ਗਿਆ ਹੈ। ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਨੇ ਕਿਹਾ ਕਿ ਚਾਂਗਈ-6 ਪੁਲਾੜ ਯਾਨ ਦੇ ‘ਅਸੈਂਡਰ’ ਨੇ ਮੰਗਲਵਾਰ ਸਵੇਰੇ ਬੀਜਿੰਗ ਦੇ ਸਮੇਂ ‘ਤੇ ਉਡਾਣ ਭਰੀ ਅਤੇ ਚੰਦਰਮਾ ਦੇ ਨੇੜੇ ਪਹਿਲਾਂ ਤੋਂ ਨਿਰਧਾਰਤ ਚੱਕਰ ਵਿੱਚ ਦਾਖਲ ਹੋ ਗਿਆ। ਇਸ ਪੁਲਾੜ ਯਾਨ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ‘ਲੈਂਡਰ’ ਐਤਵਾਰ ਨੂੰ ਚੰਦਰਮਾ ਦੀ ਦੂਰ ਦੀ ਸਤ੍ਹਾ ‘ਤੇ ਉਤਰਿਆ ਸੀ। ਸਮਾਚਾਰ ਏਜੰਸੀ ਨੇ ਪੁਲਾੜ ਏਜੰਸੀ ਦੇ ਹਵਾਲੇ ਤੋਂ ਕਿਹਾ ਕਿ ਪੁਲਾੜ ਯਾਨ ਨੇ ਯੋਜਨਾ ਅਨੁਸਾਰ ਪੁਲਾੜ ਯਾਨ ਦੇ ‘ਅਸੈਂਡਰ’ ਦੇ ਅੰਦਰ ਰੱਖੇ ਇੱਕ ਕੰਟੇਨਰ ਵਿੱਚ ਨਮੂਨੇ ਇਕੱਠੇ ਕੀਤੇ। ਇਸ ਕੰਟੇਨਰ ਨੂੰ ‘ਰੀ-ਐਂਟਰੀ ਕੈਪਸੂਲ’ ਵਿਚ ਰੱਖਿਆ ਜਾਵੇਗਾ ਜੋ 25 ਜੂਨ ਦੇ ਆਸਪਾਸ ਚੀਨ ਦੇ ਅੰਦਰੂਨੀ ਮੰਗੋਲੀਆ ਖੇਤਰ ਦੇ ਰੇਗਿਸਤਾਨ ਵਿਚ ਧਰਤੀ ‘’ਤੇ ਉਤਰੇਗਾ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin