International

ਦੱਖਣੀ ਕੋਰੀਆ ਵੱਲੋਂ ਉਤਰੀ ਕੋਰੀਆ ਨਾਲ ਫ਼ੌਜੀ ਸਮਝੌਤਾ ਮੁਲਤਵੀ ਕਰਨ ਦਾ ਫ਼ੈਸਲਾ

ਸਿਓਲ – ਦੱਖਣੀ ਕੋਰੀਆ ਦੀ ਸਰਕਾਰ ਨੇ ਉੱਤਰੀ ਕੋਰੀਆ ਨਾਲ ਹੋਏ ਵਿਵਾਦਤ ਫੌਜੀ ਸਮਝੌਤੇ ਨੂੰ ਮੁਅੱਤਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਅਜਿਹਾ ਕਦਮ ਹੈ, ਜਿਸ ਨਾਲ ਉਹ ਉੱਤਰੀ ਕੋਰੀਆ ਦੀ ਭੜਕਾਹਟ ਦਾ ਸਖ਼ਤ ਜਵਾਬ ਦੇ ਸਕੇਗਾ। ਇਹ ਘਟਨਾਕ੍ਰਮ ਅਜਿਹੇ ਸਮੇਂ ‘’ਚ ਹੋਇਆ ਹੈ ਜਦੋਂ ਹਾਲ ਹੀ ‘’ਚ ਦੋਵਾਂ ਵਿਰੋਧੀ ਦੇਸ਼ਾਂ ਵਿਚਾਲੇ ਦੁਸ਼ਮਣੀ ਤੇਜ਼ੀ ਨਾਲ ਵਧੀ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਵੱਲੋਂ ਭੇਜੇ ਗਏ ਕੁਝ ਪਰਚੇ ਭੇਜੇ ਜਾਣ ਦੇ ਜਵਾਬ ਵਿੱਚ ਉੱਤਰੀ ਕੋਰੀਆ ਨੇ ਸਰਹੱਦ ਪਾਰੋਂ ਕੂੜਾ ਲਿਜਾਣ ਵਾਲੇ ਗੁਬਾਰੇ ਉਡਾਏ ਸਨ। ਮੰਗਲਵਾਰ ਨੂੰ ਦੱਖਣੀ ਕੋਰੀਆ ਦੀ ਕੈਬਨਿਟ ਕੌਂਸਲ ਨੇ ਸਰਹੱਦ ‘’ਤੇ ਫੌਜੀ ਤਣਾਅ ਨੂੰ ਘਟਾਉਣ ਲਈ 2018 ਦੇ ਅੰਤਰ-ਕੋਰੀਆਈ ਸਮਝੌਤੇ ਨੂੰ ਮੁਅੱਤਲ ਕਰਨ ਦੇ ਉਦੇਸ਼ ਨਾਲ ਇੱਕ ਮਤਾ ਪਾਸ ਕੀਤਾ। ਸਰਕਾਰੀ ਅਧਿਕਾਰੀਆਂ ਅਨੁਸਾਰ ਪ੍ਰਸਤਾਵ ਰਸਮੀ ਤੌਰ ‘ਤੇ ਰਾਸ਼ਟਰਪਤੀ ਯੂਨ ਸੁਕ ਯੇਓਲ ਦੁਆਰਾ ਹਸਤਾਖਰ ਕੀਤੇ ਜਾਣ ਤੋਂ ਬਾਅਦ ਲਾਗੂ ਹੋਵੇਗਾ। ਉਹ ਸ਼ਾਇਦ ਮੰਗਲਵਾਰ ਦੇਰ ਸ਼ਾਮ ਤੱਕ ਇਸ ‘ਤੇ ਦਸਤਖ਼ਤ ਕਰਨਗੇ।

Related posts

ਇੰਡੀਅਨ ਓਵਰਸਿਜ਼ ਕਾਂਗਰਸ ਇਟਲੀ ਦੁਆਰਾ ਲੋਮਬਾਰਦੀਆ ਸਟੇਟ ਅਤੇ ਬੈਰਗਾਮੋ ਜ਼ਿਲ੍ਹੇ ਦੀ ਕਮੇਟੀ ਦਾ ਗਠਨ

Bunty

ਭਾਰਤੀ ਮੂਲ ਦੇ ਉਦਮੀ ਫਿਰਦੌਸ ਖਰਾਸ ਨੂੰ ‘ਆਰਡਰ ਆਫ ਕੈਨੇਡਾ’ ਨਾਲ ਕੀਤਾ ਸਨਮਾਨਤ

Bunty

ਸਿੱਖਾਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੁੱਲ੍ਹੇ ਹਨ: ਮਸੂਦ ਖਾਨ

Bunty