ਬੀਜਿੰਗ – ਚੀਨ ਵਿਚ ਇਕ ਰਾਕੇਟ ਨਿਰਮਾਣ ਸਟਾਰਟ-ਅੱਪ ਨੂੰ ਇਕ ਵਾਰ ਫਿਰ ਲਾਂਚ ਕਰਨ ਵਿਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਗਲੋਬਲ ਮੌਸਮ ਦੀ ਭਵਿੱਖਬਾਣੀ ਅਤੇ ਭੂਚਾਲ ਦੀ ਚੇਤਾਵਨੀ ਦੇਣ ਵਾਲੇ ਇਕ ਵਪਾਰਕ ਸਮੂਹ ਦੇ ਤਿੰਨ ਉਪਗ੍ਰਹਿ ਨਸ਼ਟ ਹੋ ਗਏ। ਕੰਪਨੀ iSpace ਦੁਆਰਾ ਬਣਾਏ ਗਏ 24 ਮੀਟਰ ਠੋਸ ਈਂਧਨ ਰਾਕੇਟ ਹਾਈਪਰਬੋਲਾ-1 ਨੂੰ ਵੀਰਵਾਰ ਨੂੰ ਚੀਨ ਦੇ ਗੋਬੀ ਰੇਗਿਸਤਾਨ ਵਿੱਚ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ, ”ਰਾਕੇਟ ਦੇ ਪਹਿਲੇ, ਦੂਜੇ ਅਤੇ ਤੀਜੇ ਪੜਾਅ ਨੂੰ ਆਮ ਤੌਰ ‘ਤੇ ਲਾਂਚ ਕੀਤਾ ਗਿਆ ਪਰ ਚੌਥਾ ਪੜਾਅ ਖਰਾਬ ਹੋ ਗਿਆ ਅਤੇ ਲਾਂਚ ਮਿਸ਼ਨ ਅਸਫਲ ਰਿਹਾ।” ਕੰਪਨੀ ਨੇ ਕਿਹਾ ਕਿ ਵਿਸਤਿ੍ਰਤ ਜਾਂਚ ਮਗਰੋਂ ਮੁਹਿੰਮ ਦੀ ਅਸਫਲਤਾ ਬਾਰੇ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਜਲਦੀ ਤੋਂ ਜਲਦੀ ਐਲਾਨ ਕੀਤਾ ਜਾਵੇਗਾ। ਇਹ ਰਾਕੇਟ 500 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੂਰਜ-ਸਿੰਕਰੋਨਸ ਔਰਬਿਟ ਤੱਕ 300 ਕਿਲੋਗ੍ਰਾਮ ਪੇਲੋਡ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਇਹ ਤਿਆਨਜਿਨ ਸਥਿਤ ਯੂਨਯਾਓ ਏਰੋਸਪੇਸ ਟੈਕਨਾਲੋਜੀ ਕੰਪਨੀ ਲਈ ਯੂਨਯਾਓ-1 ਮੌਸਮ ਉਪਗ੍ਰਹਿ 15, 16 ਅਤੇ 17 ਲੈ ਕੇ ਜਾ ਰਿਹਾ ਸੀ। ਸੈਟੇਲਾਈਟ ਆਰਬਿਟ ਤੱਕ ਨਹੀਂ ਪਹੁੰਚ ਸਕੇ।
