International

ਚੀਨ ਨੂੰ ਗਵਾਦਰ ’ਚ ਫ਼ੌਜੀ ਬੇਸ ਦਾ ਨਹੀਂ ਦਿੱਤਾ ਮਤਾ : ਪਾਕਿਸਤਾਨ

ਕਰਾਚੀ – ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਮੋਈਦ ਯੂਸਫ ਨੇ ਕਿਹਾ ਕਿ ਚੀਨ ਨੂੰ ਜੰਗੀ ਰੂਪ ਨਾਲ ਮਹੱਤਵਪੂਰਨ ਗਵਾਦਰ ਬੰਦਰਗਾਹ ਕੋਲ ਫ਼ੌਜੀ ਬੇਸ ਬਣਾਉਣ ਦਾ ਕੋਈ ਮਤਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ 60 ਅਰਬ ਡਾਲਰ (ਕਰੀਬ 4,536 ਅਰਬ ਰੁਪਏ) ਵਾਲੀ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਾਜੈਕਟ ਵਿਚ ਨਿਵੇਸ਼ ਕਰ ਸਕਦਾ ਹੈ। ਯੂਸਫ ਨੇ ਬੀਬੀਸੀ ਨਾਲ ਇਕ ਇੰਟਰਵਿਊ ਵਿਚ ਕਿਹਾ, ‘ਪਾਕਿਸਤਾਨ ’ਚ ਚੀਨ ਦੇ ਆਰਥਿਕ ਆਧਾਰ ਹਨ, ਜਿੱਥੇ ਦੁਨੀਆ ਦਾ ਕੋਈ ਵੀ ਦੇਸ਼ ਨਿਵੇਸ਼ ਕਰ ਸਕਦਾ ਹੈ…ਅਮਰੀਕਾ ਤੇ ਰੂਸ ਆਦਿ ਨੂੰ ਵੀ ਅਸੀਂ ਸਮਾਨ ਮਤਾ ਦਿੰਦੇ ਹਾਂ।’ ਕੀ ਪਾਕਿਸਤਾਨ ਨੇ ਚੀਨ ਨਾਲ ਮਜ਼ਬੂਤ ਰਿਸ਼ਤੇ ਵਧਾਉਣ ਲਈ ਦੁਨੀਆ ਭਰ ਦੇ ਖ਼ਾਸ ਕਰਕੇ ਸ਼ਿਨਜਿਯਾਂਗ ਦੇ ਮੁਸਲਮਾਨਾਂ ਦੀ ਆਵਾਜ਼ ਉਠਾਉਣ ਦੀਆਂ ਕੋਸ਼ਿਸ਼ਾਂ ਨੂੰ ਦਾਅ ’ਤੇ ਲਗਾ ਦਿੱਤਾ ਹੈ? ਯੂਸਫ ਕਹਿੰਦੇ ਹਨ ਕਿ ਪਾਕਿਸਤਾਨ ਸ਼ਿਨਜਿਯਾਂਗ ’ਚ ਮੁਸਲਮਾਨਾਂ ਖ਼ਿਲਾਫ਼ ਕਥਿਤ ਜ਼ੁਲਮਾਂ ਦੀ ਪੱਛਮੀ ਧਾਰਨਾ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ, ‘ਚੀਨ ਨਾਲ ਸਾਡੇ ਭਰੋਸੇਮੰਦ ਸਬੰਧ ਹਨ ਅਤੇ ਸਾਡੇ ਰਾਜਦੂਤ ਅਤੇ ਹੋਰ ਵਫ਼ਦ ਵੀ ਸ਼ਿਨਜਿਯਾਂਗ ਸੂਬੇ ’ਚ ਜਾ ਚੁੱਕੇ ਹਨ।’ਦੱਸਣਯੋਗ ਹੈ ਕਿ ਚੀਨ ਦੀ ਗਵਾਦਰ ਬੰਦਰਗਾਹ ਸੀਪੀਈਸੀ ਦਾ ਹਿੱਸਾ ਹੈ। ਸੀਪੀਈਸੀ ਕਈ ਅਰਬ ਡਾਲਰ ਦੇ ਬੈਲਟ ਐਂਡ ਰੋਡ ਪਹਿਲ ਦਾ ਪ੍ਰਮੁੱਖ ਪ੍ਰਾਜੈਕਟ ਹੈ। ਭਾਰਤ ਸੀਪੀਈਸੀ ਨੂੰ ਲੈ ਕੇ ਚੀਨ ਦੇ ਸਾਹਮਣੇ ਵਿਰੋਧ ਦਰਜ ਕਰਵਾ ਚੁੱਕਾ ਹੈ, ਕਿਉਂਕਿ ਇਹ ਮਕਬੂਜ਼ਾ ਕਸ਼ਮੀਰ ਤੋਂ ਹੋ ਕੇ ਗੁਜ਼ਰਦਾ ਹੈ। ਪਿਛਲੇ ਦਿਨੀਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਗਵਾਦਰ ਬੰਦਰਗਾਹ ਦੇ ਕਰੀਬ ਇਕ ਖ਼ੁਫ਼ੀਆ ਫ਼ੌਜੀ ਟਿਕਾਣਾ ਬਣਾ ਰਿਹਾ ਹੈ, ਜਿਸ ਦਾ ਇਸਤੇਮਾਲ ਚੀਨ ਕਰ ਸਕਦਾ ਹੈ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin