International

ਚੀਨ ਨੇ ਨਿਕਾਰਾਗੁਆ ’ਚ 1990 ਤੋਂ ਬਾਅਦ ਪਹਿਲੀ ਵਾਰ ਖੋਲ੍ਹਿਆ ਆਪਣਾ ਦੂਤਘਰ

ਮਾਨਾਗੁਆ – ਚੀਨ ਨੇ ਨਿਕਾਰਾਗੁਆ ’ਚ 1990 ਤੋਂ ਬਾਅਦ ਪਹਿਲੀ ਵਾਰ ਆਪਣਾ ਦੂਤਘਰ ਖੋਲ੍ਹਿਆ। ਇਹ ਦੂਤਘਰ ਸ਼ੁੱਕਰਵਾਰ ਨੂੰ ਖੋਲ੍ਹਿਆ ਗਿਆ। ਬੀਜਿੰਗ ਨੇ ਇਹ ਕਦਮ ਨਿਕਾਰਾਗੁਆ ਦੇ ਰਾਸ਼ਟਰਪਤੀ ਡੈਨੀਅਲ ਓਰਟੇਗਾ ਦੀ ਸਰਕਾਰ ਵੱਲੋਂ ਤਾਇਵਾਨ ਨਾਲ ਰਿਸ਼ਤਾ ਤੋੜਨ ਦੇ ਮਹਿਜ ਕੁਝ ਹਫ਼ਤੇ ਬਾਅਦ ਚੁੱਕਿਆ ਹੈ।

ਵਿਦੇਸ਼ ਮੰਤਰੀ ਡੈਨਿਸ ਮੋਂਕਾਡਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਚਾਰਕ ਪੱਧਰ ’ਤੇ ਸਮਾਨਤਾ ਹੈ। ਇਸ ਮੱਧ ਅਮਰੀਕੀ ਦੇਸ਼ ਨੇ ਚੀਨ ਨਾਲ 1985 ’ਚ ਸਬੰਧ ਸਥਾਪਤ ਕੀਤਾ ਸੀ ਪਰ 1990 ਦੀ ਰਾਸ਼ਟਰਪਤੀ ਚੋਣ ’ਚ ਓਰਟੇਗਾ ਦੀ ਹਾਰ ਤੋਂ ਬਾਅਦ ਨਿਕਾਰਾਗੁਆ ਦੀ ਨਵੀਂ ਰਾਸ਼ਟਰਪਤੀ ਚਾਰਮੋਰੋ ਦੀ ਸਰਕਾਰ ਨੇ ਤਾਇਵਾਨ ਨੂੰ ਮਾਨਤਾ ਦਿੱਤੀ ਸੀ। ਨਿਕਾਰਾਗੁਆ ਨੇ ਬੀਤੇ ਸਾਲ 9 ਦਸੰਬਰ ਨੂੰ ਤਾਇਵਾਨ ਨਾਲ ਸਬੰਧ ਤੋੜ ਲਿਆ ਤੇ ਪਿਛਲੇ ਹਫ਼ਤੇ ਤਾਇਵਾਨ ਦੇ ਦੂਤਘਰ ਤੇ ਰਾਜਨਾਇਕ ਦਫ਼ਤਰਾਂ ਨੂੰ ਇਹ ਕਹਿੰਦੇ ਹੋਏ ਜ਼ਬਤ ਕਰ ਲਿਆ ਕਿ ਇਹ ਚੀਨ ਨਾਲ ਸਬੰਧਤ ਹਨ। ਚੀਨ ਨੇ ਆਪਣਾ ਨਵਾਂ ਦੂਤਘਰ ਦੂਸਰੀ ਜਗ੍ਹਾ ਖੋਲ੍ਹਿਆ ਹੈ ਤੇ ਇਹ ਸਪੱਸ਼ਟ ਨਹੀਂ ਹੈ ਕਿ ਤਾਇਵਾਨ ਭਵਨ ਨਾਲ ਬੀਜਿੰਗ ਕੀ ਕਰੇਗਾ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin