ਮਾਂ-ਬੇਟਾ, ਕੀ ਕਰ ਰਹੇ ਹੋ?
ਬੇਟਾ-ਮਾਂ ਪੜ੍ਹ ਰਿਹਾ ਹਾਂ।
ਮਾਂ (ਖੁਸ਼ ਹੋ ਕੇ)-ਮੇਰਾ ਬੇਟਾ ਕੀ ਪੜ੍ਹ ਰਿਹਾ ਹੈ?
ਬੇਟਾ-ਦੋਸਤਾਂ ਦੇ ਐਸ. ਐਮ. ਐਮ….।
-0-0-0-0-0-0-0-0-0-0-
ਟੀਚਰ (ਕਲਾਸ ਦੇ ਬਾਹਰ ਖੜ੍ਹੇ ਕੁਝ ਵਿਦਿਆਰਥੀਆਂ ਨੂੰ)-ਜੋ ਅੰਦਰ ਆਉਣ ਲਈ ਸਭ ਤੋਂ ਛੋਟੇ ਅੱਖਰ ਬੋਲੇਗਾ, ਉਸ ਨੂੰ ਇਨਾਮ ਮਿਲੇਗਾ।
ਅੰਗਰੇਜ਼ੀ ਬੱਚਾ-ਮੇ ਆਈ ਕਮ ਇਨ…।
ਹਿੰਦੀ ਬੱਚਾ-ਮੈਂ ਅੰਦਰ ਆ ਸਕਤਾ ਹੂੰ?
ਪੰਜਾਬੀ-ਆਵਾਂ…।
-0-0-0-0-0-0-0-0-0-0-
ਅਧਿਆਪਕ (ਸੰਤੇ ਨੂੰ)-ਖਾਲੀ ਥਾਂ ਭਰੋ-
ਨੌਂ ਸੌ ਚੂਹੇ ਖਾ ਕੇ ਬਿੱਲੀ….. ਚੱਲੀ।
ਸੰਤਾ-ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ-ਟੇਢੀ ਚੱਲੀ।
ਅਧਿਆਪਕ-ਉਏ ਮੂਰਖਾ, ਤੈਨੂੰ ਪਤਾ ਨ੍ਹੀਂ ਇਹਦਾ ਕੀ ਜਵਾਬ ਹੈ?
ਸੰਤਾ-ਸਰ, ਤੁਹਾਡਾ ਲਿਹਾਜ਼ ਰੱਖ ਲਿਆ ਕਿ ਤੁਸੀਂ ਮੇਰੇ ਅਧਿਆਪਕ ਹੋ, 900 ਚੂਹੇ ਖਾ ਕੇ ਤਾਂ ਬਿੱਲੀ ਹਿੱਲ ਵੀ ਨਹੀਂ ਸਕਦੀ, ਮੈਂ ਤਾਂ ਫਿਰ ਟੇਢੀ-ਟੇਢੀ ਤੋਰ ‘ਤੀ।
-0-0-0-0-0-0-0-0-0-0-
ਏਅਰ ਹੋਸਟੈਸ-ਸਰ ਕੀ ਲਊਂਗੇ?
ਬੰਤਾ-ਮਿਲਕ ਬਦਾਮ, ਖੀਰ, ਬਰੈੱਡ ਪਕੌੜਾ, ਗੁਲਾਬ ਜਾਮਣ ਅਤੇ ਤੰਦੂਰੀ ਚਿਕਨ ਨਾਲ ਮੱਖਣੀ ਨਾਨ…।
ਏਅਰ ਹੋਸਟੈਸ-ਸਰ ਤੁਸੀਂ ਜਹਾਜ਼ ‘ਤੇ ਆਏ ਹੋ, ਆਪਣੇ ਭੂਆ ਦੇ ਮੁੰਡੇ ਦੀ ਬਰਾਤੇ ਨ੍ਹੀਂ।