International

ਚੋਣਾਂ ਨੇੜੇ ਕਮਲਾ ਹੈਰਿਸ ਨੂੰ ਝਟਕਾ, ਪਹਿਲੀ ਵਾਰ ਸਰਵੇਖਣ ਚ ਡੋਨਾਲਡ ਟਰੰਪ ਅੱਗੇ

ਵਾਸ਼ਿੰਗਟਨ- ਅਮਰੀਕਾ ‘ਚ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਚੋਣਾਂ ਨੇੜੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡਾ ਝਟਕਾ ਲੱਗਾ ਹੈ। ਤਾਜ਼ਾ ਚੋਣ ਸਰਵੇਖਣ ਵਿੱਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡਿਸੀਜ਼ਨ ਡੈਸਕ ਹਿੱਲ ਦੇ ਤਾਜ਼ਾ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ ‘ਚ ਜਿੱਤ ਦੇ ਮਾਮਲੇ ‘ਚ ਡੋਨਾਲਡ ਟਰੰਪ ਹੁਣ ਕਮਲਾ ਹੈਰਿਸ ਤੋਂ 4 ਫੀਸਦੀ ਅੱਗੇ ਹਨ। ਡੋਨਾਲਡ ਟਰੰਪ ਦੀ ਜਿੱਤ ਦੀ ਸੰਭਾਵਨਾ ਹੁਣ 52 ਫੀਸਦੀ ਹੈ, ਜਦਕਿ ਕਮਲਾ ਹੈਰਿਸ ਦੀ ਜਿੱਤ ਦੀ ਸੰਭਾਵਨਾ ਹੁਣ ਸਿਰਫ 48 ਫੀਸਦੀ ਹੈ।ਡਿਸੀਜ਼ਨ ਡੈਸਕ ਨੇ ਕਿਹਾ ਕਿ ਭਾਵੇਂ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚ ਕਮਲਾ ਹੈਰਿਸ ਤੋਂ ‘ਥੋੜਾ’ ਅੱਗੇ ਨਿਕਲ ਗਏ ਹਨ ਪਰ ਨਤੀਜਾ ਅਜੇ ਸਪੱਸ਼ਟ ਨਹੀਂ ਹੈ। ਇਸ ਵਾਰ ਰਾਸ਼ਟਰਪਤੀ ਕੌਣ ਬਣੇਗਾ ਇਸ ਦਾ ਫ਼ੈਸਲਾ ਅਮਰੀਕਾ ਦੇ ਸਵਿੰਗ ਰਾਜ ਕਰਨਗੇ। ਟਰੰਪ ਨੂੰ ਵਿਸਕਾਨਸਿਨ ਅਤੇ ਮਿਸ਼ੀਗਨ ਵਿੱਚ ਬੜਤ ਮਿਲਦੀ ਨਜ਼ਰ ਆ ਰਹੀ ਹੈ। ਨਾਲ ਹੀ, ਐਰੀਜ਼ੋਨਾ, ਜਾਰਜੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਟਰੰਪ ਦੀ ਪਹਿਲਾਂ ਦੀ ਬੜ੍ਹਤ ਬਰਕਰਾਰ ਹੈ।

Related posts

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin

ਥਾਈਲੈਂਡ-ਕੰਬੋਡੀਆ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਹੈ ਸਿ਼ਵ ਟੈਂਪਲ !

admin

ਭਾਰਤ ਨੇ ਪੰਜ ਸਾਲਾਂ ਬਾਅਦ ਚੀਨੀ ਸੈਲਾਨੀਆਂ ਲਈ ਦੁਬਾਰਾ ਦਰਵਾਜ਼ੇ ਖੋਲ੍ਹੇ !

admin