Punjab

ਛੀਨਾ ਨੇ ਆਰਟ ਗੈਲਰੀ ਵਿਖੇ 3 ਰੋਜ਼ਾ ਪੇਟਿੰਗ ਵਰਕਸ਼ਾਪ ਦਾ ਕੀਤਾ ਉਦਘਾਟਨ

ਸਥਾਨਕ ਆਰਟ ਗੈਲਰੀ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨ 3 ਰੋਜ਼ਾ ਪ੍ਰਦਰਸ਼ਨੀ ਦਾ ਸ਼ਮ੍ਹਾ ਰੌਸ਼ਨ ਕਰਕੇ ਉਦਘਾਟਨ ਕਰਦੇ ਹੋਏ ਨਾਲ ਹਨ ਗੁਰਦੀਪ ਧੀਮਾਨ ਤੇ ਹੋਰ।

ਅੰਮ੍ਰਿਤਸਰ – ਅੱਜ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਪੰਜਾਬ ਦੇ ਕਲਾਕਾਰਾਂ ਦੀ ਦਿਲਕਸ਼ ਚਿੱਤਰਕਲਾ ਨੂੰ ਪ੍ਰਦਰਸ਼ਿਤ ਕਰਨ ਵਾਲੀ 3 ਰੋਜ਼ਾ ‘ਪੇਂਟਿੰਗ ਵਰਕਸ਼ਾਪ’ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।

ਆਰਟ ਗੈਲਰੀ ਵਿਖੇ ਪੰਜਾਬ ਲਲਿਤ ਕਲਾ ਅਕੈਡਮੀ, ਚੰਡੀਗੜ੍ਹ ਦੇ ਸਹਿਯੋਗ ਨਾਲ 28 ਮਾਰਚ ਤੱਕ ਲਗਾਈ ਗਈ ਇਸ ਵਰਕਸ਼ਾਪ ’ਚ ਚੰਡੀਗੜ੍ਹ ਤੋਂ ਮਦਨ ਲਾਲ, ਮਾਨਸਾ ਤੋਂ ਜਸਪ੍ਰੀਤ ਸਿੰਘ, ਜਲੰਧਰ ਤੋਂ ਰੋਹਿਤ ਕੁਮਾਰ, ਹੁਸ਼ਿਆਰਪੁਰ ਤੋਂ ਜਸਪਾਲ ਸਿੰਘ, ਪਟਿਆਲਾ ਤੋਂ ਜੀਵਨ ਸਿੰਘ ਸਰਾਂ, ਲੁਧਿਆਾ ਤੋਂ ਹਰਪ੍ਰੀਤ ਕੌਰ ਅਤੇ ਅੰਮ੍ਰਿਤਸਰ ਤੋਂ ਸੁਖਪਾਲ ਸਿੰਘ, ਨਵਨੀਤ ਕੌਰ, ਕਰਮਜੀਤ ਸਿੰਘ, ਹਰਦੀਪ ਸਿੰਘ, ਰੀਤੂ ਸਿੰਘ, ਭੁਪਿੰਦਰ ਸਿੰਘ ਨੰਦਾ ਸੂਬੇ ਭਰ ਦੇ ਪੇਟਿੰਗ ਕਲਾਕਾਰਾਂ ਹਿੱਸਾ ਲੈ ਰਹੇ ਹਨ। ਜਿਨ੍ਹਾਂ ਦੁਆਰਾ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਚਿੱਤਰਕਲਾਵਾਂ ਨੂੰ ਲੋਕਾਂ ਦੇ ਵੇਖਣ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਮੌਕੇ ਲਲਿਤ ਕਲਾ ਦੇ ਪ੍ਰਧਾਨ ਸ੍ਰੀ ਗੁਰਦੀਪ ਧੀਮਾਨ ਨੇ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ’ਚ ਕਲਾਕਾਰਾਂ ਦੇ ਅਹਿਮ ਭੂਮਿਕਾ ’ਤੇ ਜ਼ੋਰ ਦਿੰਦਿਆ ਕਲਾਕਾਰਾਂ ਨੂੰ ਸਮਾਜ ਦੀ ਖਾਸ ਕੜੀ ਦੱਸਿਆ। ਉਨ੍ਹਾਂ ਕਿਹਾ ਕਿ ਚਿੱਤਰਕਾਰਾਂ ਦੀ ਇਹ ਪ੍ਰਦਰਸ਼ਨੀ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੇਗੀ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਆਰਟ ਗੈਲਰੀ ਵਿਖੇ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂਆਤੀ ਦੌਰ ਤੋਂ ਹੀ ਵੱਖ ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ਤੇ ਸੈਮੀਨਾਰ ਆਦਿ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਮਾਰਚ ਤੱਕ ਚੱਲਣ ਵਾਲੀ ਇਸ ਵਰਕਸ਼ਾਪ ’ਚ ਸੂਬੇ ਦੇ ਕਲਾਕਾਰਾਂ ਦੀਆਂ ਤਿਆਰ ਹੋਣ ਵਾਲੀਆਂ ਚਿੱਤਰਕਲਾਵਾਂ ਨੂੰ ਪ੍ਰਦਰਸ਼ਨੀ ਲਈ ਲਗਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਥੇ ਪਹੁੰਚ ਕੇ ਇਹ ਪੇਟਿੰਗ ਨੂੰ ਵੇਖਣ ਅਤੇ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਕਰਨ। ਇਸ ਮੌਕੇ ਡਾ. ਪੀ. ਐਸ ਗਰੋਵਰ, ਸ: ਕੁਲਵੰਤ ਸਿੰਘ ਗਿੱਲ, ਸ੍ਰੀ ਧਰਮਿੰਦਰ ਸ਼ਰਮਾ, ਸ੍ਰੀ ਸੁਭਾਸ਼ ਚੰਦਰ, ਸ੍ਰੀ ਨਰਿੰਦਰ ਨਾਥ ਕਪੂਰ, ਸ: ਸੰਦੀਪ ਸਿੰਘ ਆਦਿ ਸ਼ਾਮਿਲ ਸਨ।

Related posts

ਅੱਜ ਤੱਕ ਕੁੱਲ 54,422 ਸੂਬੇ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ: ਮੁੱਖ-ਮੰਤਰੀ ਮਾਨ

admin

ਅਮਰੀਕਨ ਵੀਜ਼ੇ ਦੀ ਇੰਟਰਵਿਊ ਸਮੇਂ ਹੁਣ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਹੋਵੇਗੀ ਜਾਂਚ !

admin

ਮੁੱਖ-ਮੰਤਰੀ ਦੇ ਅਧਿਕਾਰਾਂ ਨੂੰ ਘਟਾਉਣ ਅਤੇ ਖੋਹੇ ਜਾਣ ਨੂੰ ਮਨਜ਼ੂਰ ਨਹੀਂ ਕਰਨਗੇ: ਰਾਜਾ ਵੜਿੰਗ

admin