Articles

ਜਦੋਂ ਮਾਤਾ ਨੇ ਸਰਟੀਫਕੇਟ ‘ਚ ਆਪਣਾ ਨਾਂ ਪੜਿ੍ਹਆ।

ਮੈ ਸੰਨ 1975 ਚ ਗਿਆਰ੍ਹਵੀਂ ਕਲਾਸ ਪਾਸ ਕੀਤੀ ਸੀ।ਸੰਨ 1980 ਚ ਬਤੌਰ ਸਿਪਾਹੀ ਮਹਿਕਮਾ ਪੁਲਿਸ ਚ ਭਰਤੀ ਹੋ ਗਿਆ। ਨੌਕਰੀ ਦੋ ਦੌਰਾਨ ਮੇਰਾ ਸਾਹਮਣਾ ਸੇਵਾ ਮੁਕਤ ਇੰਨਸਪੈਕਟਰ ਸ੍ਰੀ ਇਕਬਾਲ ਸਿੰਘ ਵਿਛੋਆ ਨਾਲ ਹੋਇਆ। ਜਿੰਨਾ ਨੇ ਮੈਨੂੰ ਗੱਲਾਂ ਹੀ ਗੱਲਾਂ ਚ ਦੱਸਿਆ ਕੇ ਉਹ  ਜਦੋਂ ਸਿਪਾਹੀ ਭਰਤੀ ਹੋਇਆ ਸੀ ਉਦੋਂ ਉਹ ਅੱਠਵੀ ਪਾਸ ਸੀ।ਮਹਿਕਮੇ ਚ ਰਹਿ ਕੇ ਬੀਏ ਦੀ ਡਿਗਰੀ ਹਾਸਲ ਕੀਤੀ। ਇੰਨਸਪੈਕਟਰ ਸੇਵਾ ਮੁਕਤ ਤੋਂ ਬਾਅਦ ਐਮ ਏ ਉਰਦੂ ਦੀ ਕੀਤੀ। ਮੈ ਉਨਾ ਦੀਆ ਗੱਲਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਆਪਣਾ ਮੰਨ ਅੱਗੋਂ ਪੜਾਈ ਕਰਣ ਲਈ ਬਣਾ ਲਿਆ।ਮੈ ਸੰਨ 2005 ਵਿੱਚ ਜਦੋਂ ਬਾਰਵੀ ਕਲਾਸ ਪਾਸ ਕੀਤੀ ਉਦੋਂ ਕਰੀਬ ਮੇਰੀ ਉਮਰ 48 ਸਾਲ ਦੀ ਸੀ।ਇਸ ਤੋਂ ਬਾਅਦ 2006 ਵਿੱਚ ਛੋਟੇ ਥਾਣੇਦਾਰ ਦਾ ਕੋਰਸ ਪੰਜਾਬ ਪੁਲਿਸ ਅਕੈਡਮੀ ਫਿਲੌਰ ਕਰਨ ਦੇ ਨਾਲ ਨਾਲ ਬੀ.ਏ. ਭਾਗ ਪਹਿਲਾ ਪਾਸ ਕੀਤਾ। ਬੀ.ਏ. ਦੀ ਡਿਗਰੀ ਕਰਣ ਉਪਰੰਤ ਐਮ ਏ ਪੁਲਿਸ ਐਡਮਨਿਸਟਰੇਸਨ ਸੰਨ 2010 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਵਲ ਦਰਜੇ ਚ ਪਾਸ ਕੀਤੀ।ਜਿਸ ਜ਼ਮਾਨੇ ਵਿੱਚ ਮੈ ਗਿਆਰ੍ਹਵੀਂ ਕਲਾਸ ਪਾਸ ਕੀਤੀ ਸੀ ਉਸ ਵਕਤ ਮਾਂ ਦਾ ਸਰਟੀਫਕੇਟ ਵਿੱਚ ਨਾਂ ਨਹੀਂ ਹੁੰਦਾ ਸੀ।ਜਦੋਂ ਮੈਨੂੰ ਬਾਰਵੀ ਦਾ ਸਰਟੀਫਕੇਟ ਮਿਲਿਆਂ ਉਸ ਵਿੱਚ ਮੇਰੀ ਮਾਂ ਸਵਰਨ ਕੋਰ ਦਾ ਨਾਂ ਵੀ ਸੀ।ਮੈ ਉਦੋਂ ਖ਼ੁਸ਼ੀ ਵਿੱਚ ਆਪਣੀ ਬੀਜੀ ਨੂੰ ਸਰਟੀਫਕੇਟ ਦਿਖਾਉਂਦੇ ਹੋ ਇਹ ਦੱਸਿਆ ਕਿ ਤੁਹਾਡਾ ਨਾਂ ਤੁਹਾਡੇ ਕਿਸੇ ਵੀ ਪੁੱਤ ਦੇ ਸਰਟੀਫਕੇਟ ਵਿੱਚ ਨਹੀਂ ਹੈ। ਮੇਰੇ ਸਰਟੀਫਕੇਟ ਵਿੱਚ ਤੁਹਾਡਾ ਨਾਂ ਮੌਜੂਦ ਹੈ।ਜੋ ਮੇਰੀ ਮਾਂ ਨੇ ਮੇਰੇ ਸਰਟੀਫਕੇਟ ਤੋਂ ਆਪਣਾ ਨਾਂ ਪੜ ਕੇ ਮੈਨੂੰ ਖ਼ੁਸ਼ੀ ਨਾਲ ਗਲੇ ਲਾ ਲਿਆ ਤੇ ਕਿਹਾ ਕੇ ਮੇਰਾ ਪੱਪੂ ਪਾਸ ਹੋ ਗਿਆ ਹੈ।ਪੜਾਈ ਦੀ ਉਮਰ ਦੀ ਕੋ ਈ ਸੀਮਾ ਨਹੀਂ ਹੈ।ਜੇ ਕਰ ਤੁਹਾਡਾ ਇਰਾਦਾ ਸੱਚਾ ਹੈ ਤਾਂ ਨਾਮੁਨਕਿਮ ਤੋਂ ਨਾਮੁਨਕਿਮ ਕੰਮ ਵੀ ਮੁਮਕਿਨ ਹੋ ਸਕਦਾ ਹੈ। ਹੁਣ ਮੈ ਬਤੋਰ ਇੰਨਸਪਕਟਰ ਸੇਵਾ ਮੁਕਤ ਹੋ ਚੁੱਕਾ ਹਾਂ ।ਇਸ ਪੜਾਈ ਦਾ ਸਦਕਾ ਹੀ ਮੈ ਆਪਣੀਆ ਰਚਨਾਵਾਂ ਆਪੇ ਟਾਈਪ ਕਰ ਕੇ ਪਾ ਰਿਹਾ ਹਾਂ।ਹੋਲਦਾਰ ਦੇ ਟੈਸਟ ਦੀ ਤਿਆਰੀ ਬਿਨਾ ਫ਼ੀਸ ਲਏ ਕਰਾਉਂਦਾ ਹਾਂ। ਸਿਆਣੇ ਕਹਿੰਦੇ ਹਨ ਕਿ ਕਿਤਾਬਾਂ ਪੜਣ ਤੇ ਲਿਖਣ ਨਾਲ ਤੇ ਗਿਆਨ ਵੰਡਨ ਨਾਲ ਇਨਸਾਨ ਦੀ ਉਮਰ ਵੱਧਦੀ ਹੈ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin