International

ਜਿਨਪਿੰਗ ਨੇ ਅਮਰੀਕਾ ਨੂੰ ਚੀਨ ਦੇ ਸਿਧਾਂਤ ‘ਤੇ ਚੱਲਣ ਦੀ ਅਪੀਲ ,ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਤਾਈਵਾਨ ‘ਤੇ ਕਿਸੇ ਵੀ ਕਦਮ ਵਿਰੁੱਧ ਇਕ-ਦੂਜੇ ਨੂੰ ਚਿਤਾਵਨੀ ਦਿੱਤੀ ਹੈ। ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਤਾਈਵਾਨ ਇੱਕ ਸਵੈ-ਸ਼ਾਸਨ ਵਾਲਾ ਟਾਪੂ ਹੈ ਜਿਸ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ। ਵੀਰਵਾਰ ਨੂੰ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਦੋਵਾਂ ਨੇਤਾਵਾਂ ਵਿਚਕਾਰ ਫੋਨ ‘ਤੇ ਗੱਲਬਾਤ ਦੌਰਾਨ, ਬਾਈਡੇਨ ਨੇ ਕਿਹਾ ਕਿ ਅਮਰੀਕਾ ਤਾਈਵਾਨ ਦੀ ਸਥਿਤੀ ਨੂੰ ਬਦਲਣ ਦੇ ਕਿਸੇ ਵੀ ਇਕਪਾਸੜ ਕਦਮ ਦਾ ਸਖ਼ਤ ਵਿਰੋਧ ਕਰੇਗਾ। ਉਥੇ ਹੀ ਜਿਨਪਿੰਗ ਨੇ ਅਮਰੀਕਾ ਨੂੰ ਚੀਨ ਦੇ ਸਿਧਾਂਤ ‘ਤੇ ਚੱਲਣ ਦੀ ਅਪੀਲ ਕੀਤੀ।ਉਨ•ਾਂ ਚਿਤਾਵਨੀ ਦਿੱਤੀ, ‘‘ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ।’’ ਇਸ ਦੌਰਾਨ ਦੋਵਾਂ ਆਗੂਆਂ ਨੇ ਆਹਮੋ-ਸਾਹਮਣੇ ਦੀ ਬੈਠਕ ਦੀ ਸੰਭਾਵਨਾ ’ਤੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੀ ਅਫਵਾਹ ਕਾਰਨ ਇਸ ਮੁੱਦੇ ‘ਤੇ ਤਣਾਅ ਵਧ ਗਿਆ ਹੈ। ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਪੇਲੋਸੀ ਨੇ ਕਿਸੇ ਯਾਤਰਾ ਦਾ ਐਲਾਨ ਨਹੀਂ ਕੀਤਾ ਹੈ। ਪਰ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅਜਿਹੀ ਯਾਤਰਾ ‘ਤੇ ਜਾਂਦੀ ਹੈ ਤਾਂ “ਗੰਭੀਰ ਨਤੀਜੇ” ਹੋਣਗੇ। ਪੇਲੋਸੀ ਜੇਕਰ ਤਾਈਵਾਨ ਦਾ ਦੌਰਾ ਕਰਦੀ ਹੈ, ਤਾਂ ਇਹ 1997 ਤੋਂ ਬਾਅਦ ਕਿਸੇ ਚੋਟੀ ਦੇ ਅਮਰੀਕੀ ਚੁਣੇ ਹੋਏ ਪ੍ਰਤੀਨਿਧੀ ਦੁਆਰਾ ਟਾਪੂ ਦੇਸ਼ ਦਾ ਪਹਿਲਾ ਦੌਰਾ ਹੋਵੇਗਾ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin