Articles

ਜਿਨ੍ਹਾਂ ਕੀਤੇ ਸੀ ‘ਐਗ਼ਜ਼ਟ ਪੋਲ’ ਉਹ ਮੱਝ ਲੈ ਜਾਣ ਖੋਲ੍ਹ !

ਸਾਡੇ ਬਜ਼ੁਰਗ ਹੱਸ ਹੱਸ ਕੇ ਇਹ ਗੱਲ ਸੁਣਾਇਆ ਕਰਦੇ ਸਨ। ਸੰਨ ਸੰਤਾਲ਼ੀ ਤੋਂ ਸਾਡੇ ਪਿੰਡ ਮੁਸਲਿਮ ਪ੍ਰਵਾਰਾਂ ਵਿਚ ਕੁੱਝ ਮੀਰਜ਼ਾਦੇ ਵੀ ਸਨ। ਉਦੋਂ ਸਾਡੇ ਪਿੰਡੋਂ ਦਰਿਆ ਸਤਲੁਜ ਵਾਲ਼ੇ ਪਾਸੇ ਪਸ਼ੂ ਚਰਾਉਣ ਲਈ ਵੱਗ ਛੁੱਟਦਾ ਹੁੰਦਾ ਸੀ। ਪਿੰਡ ਦਾ ਰੱਖਿਆ ਹੋਇਆ ਮਾਲੀ ਵੀ ਵੱਗ ਵਿਚ ਹੀ ਫਿਰਦਾ ਰਹਿੰਦਾ ਸੀ। ਪਾਲੀ ਨੇ ਰੋਜ ਵੱਗ ਹਿੱਕ ਲਿਜਾਣਾ ਤੇ ਸ਼ਾਮ ਵੇਲੇ ਰੱਜੇ ਹੋਏ ਪਸੂ ਮੋੜ ਲਿਆਉਣੇ।

ਉਨ੍ਹਾਂ ਪਸੂਆਂ ਵਿਚ ਇਕ ਝੋਟੀ ਮੀਰਜ਼ਾਦੇ ਦੀ ਵੀ ਸ਼ਾਮਲ ਹੁੰਦੀ ਸੀ। ਇਕ ਸ਼ਾਮ ਸਿੱਧਰੇ ਜਿਹੇ ਪਾਲੀ ਨੇ ਮੀਰਜ਼ਾਦੇ ਨੂੰ ਦੱਸਿਆ ਕਿ ਤੇਰੀ ਝੋਟੀ ‘ਆਸੇ’ ਲੱਗ ਗਈ ਐ।

ਲਉ ਜੀ ਮੀਰਜ਼ਾਦੇ ਨੇ ਫਿਰ ਦੂਜੇ ਪਸੂਆਂ ਨਾਲ਼ੋਂ ਵੀ ਜਿਆਦਾ ਗੌਰ ਨਾਲ ਝੋਟੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਨਲ਼੍ਹਾਉਣ ਧੁਲਾਉਣ ਤੋਂ ਇਲਾਵਾ ਰੁੱਤ ਮੁਤਾਬਕ ਝੋਟੀ ਨੂੰ ਤਾਰਾਮੀਰਾ ਲੂਣ ਵਗੈਰਾ ਚਰਾਉਣ ਲੱਗ ਪਿਆ। ਝੋਟੀ ਵੀ ਦੇਹੀ-ਪਿੰਡੇ ਦਾ ਰੰਗ-ਢੰਗ ਬਦਲਣ ਲੱਗ ਪਈ! ਉਹ ਵਿਉਂਤਾਂ ਲਾਉਣ ਲੱਗਾ ਕਿ ਸੂਈ ਝੋਟੀ ਵੇਚ ਕੇ ਉਹ ਆਪਣੀ ਪ੍ਰਭਾਣੀ ਨੂੰ ਕੋਈ ਟੁੰਬ-ਛੱਲਾ ਖ੍ਰੀਦ ਕੇ ਦਏ ਗਾ !

ਅੱਠਵੇਂ ਮਹੀਨੇ ਜਾ ਕੇ ਕਿਸੇ ਸਿਆਣੇ ਦੀ ਸਲਾਹ ‘ਤੇ ਮੀਰਜ਼ਾਦੇ ਨੇ ਇਕ ਸਲੋਤਰੀ ਨੂੰ ਝੋਟੀ ਚੈੱਕ ਕਰਵਾਈ।

ਸਲੋਤਰੀ ਨੇ ਦੱਸਿਆ ਕਿ ਮੀਰ ਝੋਟੀ ਤਾਂ ਤੇਰੀ ‘ਖਾਲੀ’ ਹੈ ਬਈ!ਸੁਣਤੋ-ਸੁਣਤੋ ਇਹ ਗੱਲ ਸਾਰੇ ਪਿੰਡ ‘ਚ ਫੈਲ ਗਈ।

ਕਹਿੰਦੇ ਮੀਰਜ਼ਾਦੇ ਨੂੰ ਜਿਹੜਾ ਵੀ ਕੋਈ ਪਿੰਡ ਵਾਸੀ ਅਫਸੋਸ-ਨੁਮਾ ਭਾਸ਼ਾ ਵਿਚ ਝੋਟੀ ਖਾਲੀ ਹੋਣ ਬਾਰੇ ਪੁੱਛਿਆ ਕਰੇ ਤਾਂ ਅੱਗਿਉਂ ਮੀਰਜ਼ਾਦਾ ਕਿਹਾ ਕਰੇ-

“ਓ ਭਰਾਵੋ ਮੈਂ ਤਾਂ ਹੁਣ ‘ਖੁੰਡਰਾਈ ਹੋਈ’ ਮੱਝ-ਗਾਂ ਨੂੰ ਵੀ ‘ਸੂਣ ਵਾਲ਼ੀ’ ਨਾ ਮੰਨਿਆਂ ਕਰੂੰਗਾ !”

(ਖੁੰਡਰਾਈ ਦਾ ਮਤਲਬ-ਦਿਨ ਪੂਰੇ ਹੋਣ ‘ਤੇ ਗਾਵਾਂ-ਮੱਝਾਂ ਜਦ ਸੂਣ ਵੇਲੇ ਵਾਰ ਵਾਰ ‘ਬਹਿਣ-ਉੱਠਣ’ ਲੱਗਦੀਆਂ ਨੇ ਤਾਂ ਉਦੋਂ ਕਟੜੂ-ਬਛੜੂ ਦੇ ਨਿੱਕੇ ਨਿੱਕੇ ਪੈਰ ਬਾਹਰ ਦਿਸਣ ਲੱਗ ਪੈਂਦੇ ਨੇ)

Related posts

ਸੈਨਾ ਮੁਖੀਆਂ ਵਲੋਂ ਸਰਕਾਰ ਨੂੰ ਭਰੋਸਾ ਪਾਕਿ ਦੇ ਬੁਰੇ ਮਨਸੂਬਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ !

admin

ਜੰਗ ਨਹੀਂ ਕਿਸੇ ਮਸਲੇ ਦਾ ਹੱਲ !

admin

ਦੇਸ਼ ਦੇ ਸਿਪਾਹੀਆਂ ਦਾ ਸਨਮਾਨ: ਸਮਰਪਣ ਅਤੇ ਕੁਰਬਾਨੀ ਨੂੰ ਮਾਨਤਾ !

admin