Sport

ਜਿੱਤ ਨਾਲ ਆਗਾਜ਼ ਕਰਨਾ ਚਾਹੇਗੀ ਭਾਰਤੀ ਟੀਮ

ਡੋਂਗਹੇ – ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਥਾਈਲੈਂਡ ਦੇ ਖ਼ਿਲਾਫ਼ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਉਤਰੇਗੀ ਤਾਂ ਇਸ ਦਾ ਉਸ ਦਾ ਇਰਾਦਾ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕਰਨ ਦਾ ਹੋਵੇਗਾ। ਟੋਕੀਓ ਓਲੰਪਿਕ ਵਿਚ ਮੈਡਲ ਤੋਂ ਖੁੰਝ ਕੇ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਟੂਰਨਾਮੈਂਟ ਹੈ।ਭਾਰਤ ਨੇ 2016 ਵਿਚ ਏਸੀਟੀ ਖ਼ਿਤਾਬ ਜਿੱਤਿਆ ਸੀ ਪਰ 2018 ਵਿਚ ਇਸੇ ਸ਼ਹਿਰ ਵਿਚ ਫਾਈਨਲ ਵਿਚ ਮੇਜ਼ਬਾਨ ਹੱਥੋਂ ਹਾਰ ਗਈ ਸੀ। ਕਪਤਾਨ ਤੇ ਗੋਲਕੀਪਰ ਸਵਿਤਾ ਨੇ ਕਿਹਾ ਕਿ ਟੀਮ ਦਾ ਫੋਕਸ ਇਸ ਸਮੇਂ ਚੰਗੀ ਸ਼ੁਰੂਆਤ ‘ਤੇ ਹੈ। ਇਹ ਓਲੰਪਿਕ ਤੋਂ ਬਾਅਦ ਸਾਡਾ ਪਹਿਲਾ ਟੂਰਨਾਮੈਂਟ ਹੈ ਤੇ ਪਹਿਲੇ ਮੈਚ ਤੋਂ ਪਹਿਲਾਂ ਬੇਚੈਨੀ ਰਹਿੰਦੀ ਹੀ ਹੈ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

admin

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

admin

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ

admin