NewsBreaking NewsIndiaLatest News

ਜੀਐੱਸਟੀ ਤੇ ਹੁਣ ਖੇਤੀ ਕਾਨੂੰਨਾਂ ਕਾਰਨ ਕਮਜ਼ੋਰ ਹੋ ਰਹੀ ਭਾਰਤੀ ਅਰਥਵਿਵਸਥਾ ਨਾਲ ਨਹੀਂ ਮਿਲ ਸਕੇਗਾ ਨੌਜਵਾਨਾਂ ਨੂੰ ਰੁਜ਼ਗਾਰ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਰਾਹੁਲ ਗਾਂਧੀ ਨੇ ਇਸ ਦੌਰਾਨ ਮੋਦੀ ਸਰਕਾਰ ਦੀਆਂ ਤਮਾਮ ਯੋਜਨਾਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ, ‘ਖੇਤੀ ਸਾਡਾ ਇਤਿਹਾਸ, ਸੰਸਕ੍ਰਿਤੀ ਤੇ ਵਿਰਾਸਤ ਦਾ ਇਕ ਅਹਿਮ ਹਿੱਸਾ ਹੈ। ਮੈਂ ਕਿਸਾਨਾਂ ਤੇ ਉਨ੍ਹਾਂ ਦੀ ਨਵੀਂ ਸੋਚ ’ਚ ਵਿਸ਼ਵਾਸ ਕਰਦਾ ਹਾਂ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ।
ਰਾਹੁਲ ਗਾਂਧੀ ਨੇ ਅੱਗੇ ਨੋਟਬੰਦੀ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ, ‘ਨੋਟਬੰਦੀ, ਜੀਐੱਸਟੀ ਤੇ ਹੁਣ ਖੇਤੀ ਕਾਨੂੰਨ ਭਾਰਤੀ ਅਰਥਵਿਵਸਥਾ ਦੇ ਢਾਂਚੇ ਨੂੰ ਕਮਜ਼ੋਰ ਕਰਨ ਲਈ ਤਿਆਰ ਕੀਤੇ ਗਏ ਹਨ। ਅਜਿਹੇ ਕਦਮ ਚੁੱਕਣ ਦਾ ਨਤੀਜਾ ਇਹੀ ਹੋਵੇਗਾ ਕਿ ਭਾਰਤ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇਗਾ।’ ਦੱਸਣਯੋਗ ਹੈ ਕਿ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਦੇ 3 ਦਿਨਾਂ ਦੇ ਦੌਰੇ ’ਤੇ ਹਨ।ਇਸ ਤੋਂ ਪਹਿਲਾਂ ਵਾਇਨਾਡ ’ਚ ਜ਼ਿਲ੍ਹਾ ਕਲੈਕਟਰ ਦੇ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਮੀਖਿਆ ਬੈਠਕ ਕੀਤੀ ਸੀ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin