ਨਵੀਂ ਦਿੱਲੀ – ਵਿਸ਼ਵਨਾਥ ਸੁਰੇਸ਼ (48 ਕਿਲੋਗ੍ਰਾਮ) ਤੇ ਵੰਸ਼ਜ (63.5 ਕਿਲੋਗ੍ਰਾਮ) ਨੇ ਜਾਰਡਨ ਦੇ ਅਮਾਨ ਵਿਚ ਏਸ਼ਿਆਈ ਯੁਵਾ ਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਮਰਦ ਯੁਵਾ ਵਰਗ ਵਿਚ ਗੋਲਡ ਮੈਡਲ ਜਿੱਤੇ। ਭਾਰਤੀ ਟੀਮ ਨੇ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦਾ ਅੰਤ 15 ਗੋਲਡ ਸਮੇਤ 39 ਮੈਡਲਾਂ ਨਾਲ ਕੀਤਾ।
ਵਿਸ਼ਵਨਾਥ ਨੇ ਕਿਰਗਿਸਤਾਨ ਦੇ ਏਰਗੇਸ਼ੋਵ ਬੇਕਜਾਤ ਨੂੰ 5-0 ਨਾਲ ਹਰਾਇਆ। ਵੰਸ਼ਜ ਨੇ ਉਜ਼ਬੇਕਿਸਤਾਨ ਦੇ ਜਾਵੋਖਿਰ ਉਨਾਤਾਲੀਵ ਨੂੰ 4-1 ਨਾਲ ਮਾਤ ਦਿੱਤੀ। ਅਮਨ ਸਿੰਘ ਬਿਸ਼ਟ ਨੂੰ ਹਾਲਾਂਕਿ 92 ਕਿਲੋਗ੍ਰਾਮ ਤੋਂ ਵੱਧ ਵਰਗ ਦੇ ਫਾਈਨਲ ਵਿਚ ਸਥਾਨਕ ਮੁੱਕੇਬਾਜ਼ ਅਲ ਰਵਾਸ਼ਦੇਹ ਖ਼ਿਲਾਫ਼ 1-4 ਦੀ ਹਾਰ ਨਾਲ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।