India

ਜੰਮੂ ਕਸ਼ਮੀਰ : ਕੁਲਗਾਮ ’ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦ

ਸ਼੍ਰੀਨਗਰ – ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਇਕ ਡਰੱਗ ਤਸਕਰ ਦੀ ਜਾਇਦਾਦ ਕੁਰਕ ਕੀਤੀ। ਪੁਲਸ ਨੇ ਕਿਹਾ ਕਿ ਸੋਪਤ ਦੇਵਸਰ ਵਾਸੀ ਖੁਰਸ਼ੀਦ ਅਹਿਮਦ ਭੱਟ ਨਾਮੀ ਡਰੱਗ ਤਸਕਰ ਦਾ 2 ਮੰਜ਼ਿਲਾ ਘਰ ਐੱਨ.ਡੀ.ਪੀ.ਐੱਸ. ਐਕਟ 1985 ਦੀ ਧਾਰਾ 68-ਐੱਫ ਦੇ ਅਧੀਨ ਜੋੜਿਆ ਗਿ ਆ ਹੈ। ਭੱਟ ਮੌਜੂਦਾ ਸਮੇਂ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੋਟੇ-ਭਲਵਾਲ ਜੰਮ ’ਚ ਹਿਰਾਸਤ ’ਚ ਹੈ। ਦੋਸ਼ੀ ਡਰੱਗ ਤਸਕਰ ਦੇਵਸਰ ਥਾਣੇ ਨਾਲ ਜੁੜੇ ਐੱਨ.ਡੀ.ਪੀ.ਐੱਸ. ਦੇ ਕਈ ਮਾਮਲਿਆਂ ’ਚ ਦੋਸ਼ੀ ਹੈ। ਪੁਲਸ ਵਲੋਂ ਦਰਜ ਕੀਤੀ ਗਈ ਜਾਂਚ ਅਤੇ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਗੈਰ-ਕਾਨੂੰਨੀ ਰੂਪ ਨਾਲ ਜੋੜੀ ਗਈ ਪਾਈ ਗਈ।

Related posts

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮਨਜ਼ੂਰੀ

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin