India

ਜੰਮੂ ਕਸ਼ਮੀਰ : ਕੁਲਗਾਮ ’ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦ

ਸ਼੍ਰੀਨਗਰ – ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਇਕ ਡਰੱਗ ਤਸਕਰ ਦੀ ਜਾਇਦਾਦ ਕੁਰਕ ਕੀਤੀ। ਪੁਲਸ ਨੇ ਕਿਹਾ ਕਿ ਸੋਪਤ ਦੇਵਸਰ ਵਾਸੀ ਖੁਰਸ਼ੀਦ ਅਹਿਮਦ ਭੱਟ ਨਾਮੀ ਡਰੱਗ ਤਸਕਰ ਦਾ 2 ਮੰਜ਼ਿਲਾ ਘਰ ਐੱਨ.ਡੀ.ਪੀ.ਐੱਸ. ਐਕਟ 1985 ਦੀ ਧਾਰਾ 68-ਐੱਫ ਦੇ ਅਧੀਨ ਜੋੜਿਆ ਗਿ ਆ ਹੈ। ਭੱਟ ਮੌਜੂਦਾ ਸਮੇਂ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੋਟੇ-ਭਲਵਾਲ ਜੰਮ ’ਚ ਹਿਰਾਸਤ ’ਚ ਹੈ। ਦੋਸ਼ੀ ਡਰੱਗ ਤਸਕਰ ਦੇਵਸਰ ਥਾਣੇ ਨਾਲ ਜੁੜੇ ਐੱਨ.ਡੀ.ਪੀ.ਐੱਸ. ਦੇ ਕਈ ਮਾਮਲਿਆਂ ’ਚ ਦੋਸ਼ੀ ਹੈ। ਪੁਲਸ ਵਲੋਂ ਦਰਜ ਕੀਤੀ ਗਈ ਜਾਂਚ ਅਤੇ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਗੈਰ-ਕਾਨੂੰਨੀ ਰੂਪ ਨਾਲ ਜੋੜੀ ਗਈ ਪਾਈ ਗਈ।

Related posts

ਭਾਜਪਾ ਦੇ ਸੰਸਦ ਮੈਂਬਰ ਦਾ ਐਲਾਨ, ਅਯੁੱਧਿਆ ‘ਚ ਬਿਨਾਂ ਮਾਫ਼ੀ ਮੰਗੇ ਰਾਜ ਠਾਕਰੇ ਨਹੀਂ ਹੋ ਸਕਦਾ ਦਾਖ਼ਲ

Bunty

17 ਮਈ ਨੂੰ PM ਮੋਦੀ ਟਰਾਈ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਕਰਨਗੇ ਸੰਬੋਧਨ

Bunty

ਗੋਆ ਦੇ ਦੂਜੀ ਵਾਰ ਮੁੱਖ ਮੰਤਰੀ ਬਣਨਗੇ ਪ੍ਰਮੋਦ ਸਾਵੰਤ, ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੀਤਾ ਧੰਨਵਾਦ

Bunty